09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚਿਪਸ ਤੋਂ ਸ਼ਿਪਸ ਤੱਕ ਨਿਰਮਾਣ ਦੀ ਨਵੀਂ ਗਾਥਾ ਲਿਖ ਰਿਹਾ ਹੈ ਭਾਰਤ-ਮੋਦੀ ਗੁਜਰਾਤ ਦੇ ਵਡੋਦਰਾ ’ਚ 35 ਹਜ਼ਾਰ ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

ਵਡੋਦਰਾ, 8 ਸਤੰਬਰ (ਪੀ.ਟੀ.ਆਈ.)-ਗੁਜਰਾਤ ਦੇ ਵਡੋਦਰਾ ’ਚ ‘ਨਮੋ ਫ਼ਾਰ ਵਿਕਸਿਤ ਭਾਰਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ‘ਛਾਤਰੋਂ ਕੀ ਗੂੰਜ’ ਪਹਿਲ ’ਤੇ ਤਨਜ਼ ਕੱਸਿਆ ਤੇ ਕਿਹਾ ਕਿ ਨੌਜਵਾਨ ਝੂਠ ਕੀ ਗੂੰਜ ਨਾਲ ਗੁੰਮਰਾਹ ...

ਅਜੀਤ ਡੈਸਕ 09-09-2026

ਵਡੋਦਰਾ, 8 ਸਤੰਬਰ (ਪੀ.ਟੀ.ਆਈ.)-ਗੁਜਰਾਤ ਦੇ ਵਡੋਦਰਾ ’ਚ ‘ਨਮੋ ਫ਼ਾਰ ਵਿਕਸਿਤ ਭਾਰਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ‘ਛਾਤਰੋਂ ਕੀ ਗੂੰਜ’ ਪਹਿਲ ’ਤੇ ਤਨਜ਼ ਕੱਸਿਆ ਤੇ ਕਿਹਾ ਕਿ ਨੌਜਵਾਨ ਝੂਠ ਕੀ ਗੂੰਜ ਨਾਲ ਗੁੰਮਰਾਹ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਚਿਪਸ ਤੋਂ ਸ਼ਿਪਸ ਤੱਕ ਨਿਰਮਾਣ ਦੀ ਇਕ ਨਵੀਂ ਗਾਥਾ ਲਿਖ ਰਿਹਾ ਹੈ, ਜਿਸ ’ਚ ਦੇਸ਼ ’ਚ ਆਤਮਨਿਰਭਰਤਾ ਲਈ ਕੰਪੋਨੈਂਟ, ਅੰਤਿਮ ਉਤਪਾਦ ਤੇ ਸਪਲਾਈ ਚੇਨ ਸਥਾਪਿਤ ਕੀਤੀ ਜਾ ਰਹੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ, ਜੋ ਸਰਕਾਰ ਦੇ ਵਿਕਾਸ ਰਿਕਾਰਡ ’ਤੇ ਸਵਾਲ ਉਠਾਉਂਦੇ ਹਨ ਤੇ ਇਕ ਵਾਰ ਫਿਰ ਉਨ੍ਹਾਂ ਨੂੰ ਨਾਰਾਜ਼ ਫੂਫਾ (ਗੁੱਸੇ ਵਾਲੇ ਅੰਕਲ) ਕਿਹਾ।

ਉਨ੍ਹਾਂ ਇਥੇ 35,000 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਵਲੋਂ ਉਦਘਾਟਨ ਕੀਤੇ ਗਏ ਪ੍ਰਾਜੈਕਟਾਂ ’ਚ 2,800 ਕਿਲੋਮੀਟਰ ਲੰਬਾ ਸਮਰਪਿਤ ਮਾਲ ਢੁਆਈ ਕੌਰੀਡੋਰ ਵੀ ਸ਼ਾਮਿਲ ਹੈ, ਜਿਸ ਨੂੰ ਉਨ੍ਹਾਂ 21ਵੀਂ ਸਦੀ ਦੀ ਇਕ ਇਤਿਹਾਸਕ ਉਪਲਬਧੀ ਤੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਕੰਮਕਾਜ ਦੇ ਸੱਭਿਆਚਾਰ ’ਚ ਆਏ ਬਦਲਾਅ ਦਾ ਸਬੂਤ ਦੱਸਿਆ । ਉਨ੍ਹਾਂ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ’ਤੇ ਵਿਕਾਸ ਦੀ ਹੌਲੀ ਰਫ਼ਤਾਰ ਲਈ ਵੀ ਨਿਸ਼ਾਨਾ ਸਾਧਿਆ । ਮੋਦੀ ਨੇ ਕਿਹਾ ਕਿ ਹਾਲ ਹੀ ’ਚ ਇਕ ਡਬਲ-ਸਟੈਕ ਕੰਟੇਨਰ ਮਾਲ ਗੱਡੀ ਨੇ ਮੁੰਬਈ ਦੇ ਜਵਾਹਰਲਾਲ ਨਹਿਰੂ ਬੰਦਰਗਾਹ ਤੋਂ ਵਡੋਦਰਾ ਤੱਕ ਇਕੋ ਯਾਤਰਾ ’ਚ 250 ਤੋਂ ਵੱਧ ਟਰੱਕਾਂ ਦੇ ਬਰਾਬਰ ਮਾਲ ਪਹੁੰਚਾਇਆ।

ਕੌਰੀਡੋਰ ਪ੍ਰੋਜੈਕਟ ਦੀ ਉਪਯੋਗਤਾ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ‘ਹੁਣ ਨਾਰਾਜ਼ ਫੂਫਾ ਜੀ ਚੀਕਣਾ ਸ਼ੁਰੂ ਕਰਨਗੇ: ਟਰੱਕ ਡਰਾਈਵਰਾਂ ਤੇ ਉਨ੍ਹਾਂ ਵਲੋਂ ਖਰੀਦੇ ਗਏ ਟਰੱਕਾਂ ਦਾ ਕੀ ਹੋਵੇਗਾ? ਮੋਦੀ ਨੇ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਕਿ ਇਸ ਫੂਫਾ ਜੀ ਨੂੰ ਸ਼ਿਕਾਇਤ ਕਰਨ ਲਈ ਕੁਝ ਨਵਾਂ ਮਿਲ ਗਿਆ ਹੈ । ਪ੍ਰਧਾਨ ਮੰਤਰੀ ਨੇ ਖਾਸ ਤੌਰ ‘ਤੇ ਹਾਲ ਹੀ ’ਚ ਦਿੱਲੀ ਦੇ ਇਕ ਸਮਾਗਮ ’ਚ ਆਲੋਚਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਲੋਕ-ਬੋਲੀ ਵਾਲੇ ਸ਼ਬਦ ਦੀ ਵਰਤੋਂ ਕੀਤੀ ਸੀ। ਮੋਦੀ ਨੇ ਕਿਹਾ ਕਿ 2014 ਤੋਂ ਬਾਅਦ, ਭਾਰਤ ਨੇ 50,000 ਆਧੁਨਿਕ ਰੇਲ ਕੋਚ ਬਣਾਏ, ਪਰ ਪਿਛਲੀ (ਕਾਂਗਰਸ) ਸਰਕਾਰ 10 ਸਾਲਾਂ ਵਿੱਚ 50,000 ਪਖਾਨੇ ਵੀ ਨਹੀਂ ਬਣਾ ਸਕੀ।

ਉਨ੍ਹਾਂ ਨੇ ਪੱਛਮੀ ਸਮਰਪਿਤ ਮਾਲ ਢੁਆਈ ਕੌਰੀਡੋਰ ਦੇ ਤਿੰਨ ਮਹੱਤਵਪੂਰਨ ਸੈਕਸ਼ਨਾਂ ਦਾ ਉਦਘਾਟਨ ਕੀਤਾ, ਜੋ ਨਵੀਂ ਮੁੰਬਈ ਦੇ ਜਵਾਹਰਲਾਲ ਨਹਿਰੂ ਬੰਦਰਗਾਹ ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ ਨਾਲ ਜੋੜਦੇ ਹਨ, ਜਿਸ ਨਾਲ ਪ੍ਰੋਜੈਕਟ ਦੇ ਪੂਰਾ ਹੋਣ ਦੀ ਨਿਸ਼ਾਨਦੇਹੀ ਹੋਈ। ਮੋਦੀ ਨੇ ਕਿਹਾ ਕਿ ਸਮਰਪਿਤ ਮਾਲ ਢੁਆਈ ਕੌਰੀਡੋਰ ਤੇਜ਼ੀ ਨਾਲ ਵਿਕਸਤ ਹੋ ਰਹੇ ਭਾਰਤ ਦੀ ਜੀਵਨ ਰੇਖਾ ਹਨ। ਇਸ ਆਧੁਨਿਕ ਮਾਲ ਢੁਆਈ ਨੈੱਟਵਰਕ ਕਾਰਨ ਭਾਰਤ ਦਾ ਬਦਲਾਅ ਤੇਜ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਯਾਤਰੀ ਅਤੇ ਮਾਲ ਗੱਡੀਆਂ ਨੂੰ ਇੱਕੋ ਪਟੜੀ ‘ਤੇ ਚੱਲਣਾ ਪੈਂਦਾ ਸੀ, ਜਿਸ ਨਾਲ ਯਾਤਰੀ ਆਵਾਜਾਈ ਤੇ ਮਾਲ ਢੁਆਈ ਦੋਵੇਂ ਹੌਲੇ ਹੋ ਜਾਂਦੇ ਸਨ, ਪਰ ਸਮਰਪਿਤ ਮਾਲ ਢੁਆਈ ਕੌਰੀਡੋਰ ਨੇ ਇਸ ਨੂੰ ਬਦਲ ਦਿੱਤਾ ਹੈ।

ਅਗਲੀ ਖ਼ਬਰ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਸੰਬੰਧੀ ਵਿਵਾਦ ਕਾਰਨ ਪੈਦਾ ਹੋਈ ਕਸੂਤੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।