09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਨਵੀਂ ਦਿੱਲੀ, 8 ਸਤੰਬਰ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਮੰਗਲਵਾਰ ਸਵੇਰੇ ਵਿਜੇਂਦਰ ਗੁਪਤਾ ਨੂੰ ਧਮਕੀ ਵਾਲੀ ਈਮੇਲ ਮਿਲੀ, ਜਿਸ ਵਿਚ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ...

ਅਜੀਤ ਡੈਸਕ 09-09-2026

ਨਵੀਂ ਦਿੱਲੀ, 8 ਸਤੰਬਰ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਮੰਗਲਵਾਰ ਸਵੇਰੇ ਵਿਜੇਂਦਰ ਗੁਪਤਾ ਨੂੰ ਧਮਕੀ ਵਾਲੀ ਈਮੇਲ ਮਿਲੀ, ਜਿਸ ਵਿਚ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ । ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ ਕਰੀਬ 8.39 ਵਜੇ ਦਿੱਲੀ ਵਿਧਾਨ ਸਭਾ ਸਪੀਕਰ ਦੀ ਅਧਿਕਾਰਤ ਈਮੇਲ ’ਤੇ ਧਮਕੀ ਵਾਲਾ ਸੁਨੇਹਾ ਆਇਆ । ਇਸ ਈਮੇਲ ਵਿਚ ਵਿਧਾਨ ਸਭਾ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਧਮਕੀ ਵਾਲੀ ਈਮੇਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਵਿਧਾਨ ਸਭਾ ਕੰਪਲੈਕਸ ਪੁੱਜੀ ਅਤੇ ਜਾਂਚ ਪੜਤਾਲ ਕੀਤੀ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੀ ਜ਼ਰੂਰੀ ਜਾਂਚ ਪੜਤਾਲ ਦੇ ਲਈ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਰਹੀ ਹੈ । ਜਾਂਚ ਪੂਰੀ ਕਰਨ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਉਥੋਂ ਰਵਾਨਾ ਹੋ ਗਈ । ਕਥਿਤ ਤੌਰ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਈਮੇਲ ਖ਼ਾਲਿਸਤਾਨ ਸੰਗਠਨ ਵਲੋਂ ਭੇਜੀ ਗਈ ਹੈ ।

ਪਿਛਲੀ ਖ਼ਬਰ ਪੰਜਾਬ ਦੌਰੇ ਤੋਂ ਪਹਿਲਾਂ ਸਚਿਨ ਪਾਇਲਟ ਵਲੋਂ ਰਾਹੁਲ ਤੇ ਪ੍ਰਿਅੰਕਾ ਨਾਲ ਮੁਲਾਕਾਤ ਅਗਲੀ ਖ਼ਬਰ ਕਾਲੇ ਸਾਗਰ ਦੀ ਜੰਗ ਨਾਲ ਵਿਸ਼ਵ ’ਚ ਕਣਕ ਦੇ ਭਾਅ ’ਚ ਤੇਜ਼ੀ ਦੇ ਆਸਾਰ ਭਾਰਤ ਕੋਲ ਲਗਭਗ ਦੁੱਗਣਾ ਭੰਡਾਰ, ਭਾਅ ’ਚ ਅਗਲੀ ਚਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।