09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਾਲੇ ਸਾਗਰ ਦੀ ਜੰਗ ਨਾਲ ਵਿਸ਼ਵ ’ਚ ਕਣਕ ਦੇ ਭਾਅ ’ਚ ਤੇਜ਼ੀ ਦੇ ਆਸਾਰ ਭਾਰਤ ਕੋਲ ਲਗਭਗ ਦੁੱਗਣਾ ਭੰਡਾਰ, ਭਾਅ ’ਚ ਅਗਲੀ ਚਾਲ ਸਰਕਾਰੀ ਨੀਤੀਆਂ ’ਤੇ ਨਿਰਭਰ

ਕੇਵਲ ਸਿੰਗਲਾ ਮੂਣਕ, 8 ਸਤੰਬਰ-ਕਾਲੇ ਸਾਗਰ ਖੇਤਰ ’ਚ ਰੂਸ-ਯੂਕਰੇਨ ਜੰਗੀ ਤਣਾਅ ਮੁੜ ਤੇਜ਼ ਹੋਣ ਨਾਲ ਵਿਸ਼ਵ ਕਣਕ ਬਾਜ਼ਾਰ ’ਚ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਬੰਦਰਗਾਹਾਂ, ਜਹਾਜ਼ਾਂ ਤੇ ਅਨਾਜ ਦੀ ਢੁਆਈ ਨਾਲ ਜੁੜੇ ਬੁਨਿਆਦੀ ਢਾਂਚੇ ’ਤੇ ਹਮਲਿਆਂ ਕਾਰਨ ...

ਅਜੀਤ ਡੈਸਕ 09-09-2026

ਕੇਵਲ ਸਿੰਗਲਾ
ਮੂਣਕ, 8 ਸਤੰਬਰ-ਕਾਲੇ ਸਾਗਰ ਖੇਤਰ ’ਚ ਰੂਸ-ਯੂਕਰੇਨ ਜੰਗੀ ਤਣਾਅ ਮੁੜ ਤੇਜ਼ ਹੋਣ ਨਾਲ ਵਿਸ਼ਵ ਕਣਕ ਬਾਜ਼ਾਰ ’ਚ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਬੰਦਰਗਾਹਾਂ, ਜਹਾਜ਼ਾਂ ਤੇ ਅਨਾਜ ਦੀ ਢੁਆਈ ਨਾਲ ਜੁੜੇ ਬੁਨਿਆਦੀ ਢਾਂਚੇ ’ਤੇ ਹਮਲਿਆਂ ਕਾਰਨ ਕਣਕ ਦੀਆਂ ਖੇਪਾਂ ’ਚ ਦੇਰੀ ਹੋ ਰਹੀ ਹੈ, ਜਿਸ ਨਾਲ ਕੌਮਾਂਤਰੀ ਬਾਜ਼ਾਰ ’ਚ ਕਣਕ ਦੀਆਂ ਕੀਮਤਾਂ ਹੋਰ ਵੱਧਣ ਦੇ ਆਸਾਰ ਬਣ ਰਹੇ ਹਨ। ਇਸ ਦੇ ਬਾਵਜੂਦ ਭਾਰਤ ਦੀ ਸਥਿਤੀ ਕਈ ਹੋਰ ਵੱਡੇ ਕਣਕ ਖਪਤਕਾਰ ਦੇਸ਼ਾਂ ਨਾਲੋਂ ਮਜ਼ਬੂਤ ਹੈ। ਵਿਸ਼ਵ ਪੱਧਰ ’ਤੇ ਸਪਲਾਈ ਸੰਕਟ ਦੇ ਬਾਵਜੂਦ ਭਾਰਤ ਲਈ ਸਭ ਤੋਂ ਵੱਡੀ ਰਾਹਤ ਇਸ ਦਾ ਵੱਡਾ ਸਰਕਾਰੀ ਕਣਕ ਭੰਡਾਰ ਹੈ। ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਮੁਤਾਬਕ 28 ਮਈ 2026 ਨੂੰ ਕੇਂਦਰੀ ਪੂਲ ’ਚ 513 ਲੱਖ ਮੀਟ੍ਰਿਕ ਟਨ, ਕਣਕ ਮੌਜੂਦ ਸੀ। ਇਸ ਦੇ ਮੁਕਾਬਲੇ 1 ਜੁਲਾਈ ਲਈ ਨਿਰਧਾਰਿਤ ਬਫ਼ਰ ਮਾਪਦੰਡ 275.80 ਲੱਖ ਮੀਟ੍ਰਿਕ ਟਨ ਸੀ। ਇਸ ਤਰ੍ਹਾਂ ਬਫਰ ਭੰਡਾਰ ਨਾਲੋਂ 86 ਫ਼ੀਸਦੀ ਜ਼ਿਆਦਾ ਸੀ।

ਇਸ ਵੱਡੇ ਸਟਾਕ ਕਾਰਨ ਸਰਕਾਰ ਕੋਲ ਘਰੇਲੂ ਖ਼ੁਰਾਕ ਸੁਰੱਖਿਆ ਬਣਾਈ ਰੱਖਣ ਤੇ ਲੋੜ ਪੈਣ ’ਤੇ ਬਾਜ਼ਾਰ ਵਿਚ ਦਖ਼ਲ ਦੇਣ ਲਈ ਕਾਫ਼ੀ ਗੁੰਜਾਇਸ਼ ਹੈ। ਜੂਨ 2026 ਦੇ ਸ਼ੁਰੂ ’ਚ ਭਾਰਤ ਦਾ ਸਰਕਾਰੀ ਕਣਕ ਸਟਾਕ 5.341 ਕਰੋੜ ਟਨ ਦੱਸਿਆ ਗਿਆ ਸੀ, ਜੋ 2021 ਤੋਂ ਬਾਅਦ ਸਭ ਤੋਂ ਉੱਚੇ ਪੱਧਰਾਂ ਵਿਚੋਂ ਇਕ ਹੈ। ਭਾਰਤ ਸਰਕਾਰ ਵੱਲੋਂ ਕਣਕ ਅਤੇ ਕਣਕ ਤੋਂ ਤਿਆਰ ਹੋਰ ਫੂਡ ਪ੍ਰੋਡਕਟਾਂ ਦੀ ਬਰਾਮਦ ’ਤੇ ਲੱਗੀਆਂ ਪਾਬੰਦੀਆਂ ਵਿਚ ਢਿੱਲ/ਹਟਾਉਣ ਤੋਂ ਬਾਅਦ ਘਰੇਲੂ ਬਾਜ਼ਾਰ ’ਚ ਵੀ ਕਣਕ ਦੇ ਭਾਅ ਵਿੱਚ ਹੌਲੀ-ਹੌਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ਵਿਚ ਵਧੀ ਮੰਗ ਤੇ ਕੌਮਾਂਤਰੀ ਕੀਮਤਾਂ ਵਿਚ ਤੇਜ਼ੀ ਦੇ ਪ੍ਰਭਾਵ ਕਾਰਨ ਕਣਕ ਦਾ ਭਾਅ ਵਧਦਾ ਹੋਇਆ ਦਿੱਲੀ ’ਚ ਕਰੀਬ 3,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਵਪਾਰਕ ਹਲਕਿਆਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕਣਕ ਦੇ ਭਾਅ ਦੀ ਦਿਸ਼ਾ ਕਾਫ਼ੀ ਹੱਦ ਤੱਕ ਸਰਕਾਰ ਵੱਲੋਂ ਖੁੱਲ੍ਹੀ ਮੰਡੀ ਵਿਚ ਜਾਰੀ ਕੀਤੀ ਜਾਣ ਵਾਲੀ ਕਣਕ ਦੀ ਮਾਤਰਾ ਅਤੇ ਉਸ ਦੀ ਵਿਕਰੀ ਕੀਮਤ ’ਤੇ ਨਿਰਭਰ ਕਰੇਗੀ। 

ਭਾਰਤ ਵਿਚ ਤੁਰੰਤ ਕਮੀ ਦਾ ਖ਼ਤਰਾ ਘੱਟ
ਮਾਹਿਰਾਂ ਅਨੁਸਾਰ ਭਾਰਤ ਕੋਲ ਵੱਡਾ ਸਰਕਾਰੀ ਸਟਾਕ ਹੋਣ ਕਾਰਨ ਘਰੇਲੂ ਸਪਲਾਈ ਨੂੰ ਤੁਰੰਤ ਝਟਕਾ ਲੱਗਣ ਦੀ ਸੰਭਾਵਨਾ ਘੱਟ ਹੈ। ਸਰਕਾਰ ਲੋੜ ਪੈਣ ’ਤੇ ਵਾਧੂ ਕਣਕ ਨੂੰ ਖੁੱਲ੍ਹੇ ਬਾਜ਼ਾਰ ਵਿਚ ਜਾਰੀ ਕਰਕੇ ਕੀਮਤਾਂ ਨੂੰ ਕਾਬੂ ਕਰਨ ਲਈ ਦਖ਼ਲ ਦੇ ਸਕਦੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਕੌਮਾਂਤਰੀ ਕਣਕ ਬਾਜ਼ਾਰ ਲਈ ਕਾਲੇ ਸਾਗਰ ਦੀ ਸੁਰੱਖਿਆ, ਸਮੁੰਦਰੀ ਢੁਆਈ, 
ਯੂਰਪ ਦਾ ਮੌਸਮ ਤੇ ਰੂਸ-ਯੂਕਰੇਨ ਤੋਂ ਨਿਰਯਾਤ ਮੁੱਖ ਕਾਰਕ ਰਹਿਣਗੇ। ਦੂਜੇ ਪਾਸੇ ਭਾਰਤ ਵਿਚ ਕਣਕ ਦੇ ਭਾਅ ’ਤੇ ਸਰਕਾਰੀ ਸਟਾਕ, ਖੁੱਲ੍ਹੀ ਮੰਡੀ ਵਿਚ ਜਾਰੀ ਹੋਣ ਵਾਲੀ ਕਣਕ ਦੀ ਮਾਤਰਾ ਤੇ ਬਰਾਮਦ ਨੀਤੀ ਦਾ ਸਿੱਧਾ ਪ੍ਰਭਾਵ ਰਹੇਗਾ। ਵੱਡਾ ਸਰਕਾਰੀ ਭੰਡਾਰ ਦੇਸ਼ ਲਈ ਸੁਰੱਖਿਆ ਕਵਚ ਵਜੋਂ ਕੰਮ ਕਰ ਸਕਦਾ ਹੈ।
ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ‘ਸਫ਼ਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ-ਹਰਜੋਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।