ਚੇਨਈ, 7 ਸਤੰਬਰ (ਪੀ.ਟੀ.ਆਈ.)-ਕੁਆਲਾਲੰਪੁਰ ਤੋਂ ਜੇਦਾਹ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਇਕ ਉਡਾਣ ਨੂੰ ਸੋਮਵਾਰ ਨੂੰ ਇਸਦੇ ਇੰਜਣ ’ਚ ਤਕਨੀਕੀ ਸਮੱਸਿਆ ਆਉਣ ਤੋਂ ਬਾਅਦ ਚੇਨਈ ਮੋੜ ਦਿੱਤਾ ਗਿਆ ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਮਲੇਸ਼ੀਆ ਏਅਰਲਾਈਨਜ਼ ਐਮਐਚ 156 ਜਿਸ ’ਚ 186 ਵਿਅਕਤੀ ਸਵਾਰ ਸਨ, ਸੁਰੱਖਿਅਤ ਉਤਰ ਗਈ ਤੇ ਇੱਥੇ ਹਵਾਈ ਅੱਡੇ ’ਤੇ ਢੁਕਵੇਂ ਐਮਰਜੈਂਸੀ ਪ੍ਰਤੀਕਿਰਿਆ ਪ੍ਰਬੰਧਾਂ ਨੂੰ ਸਰਗਰਮ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੰਜਣ ਨੰਬਰ 2 ਨਾਲ ਸੰਬੰਧਿਤ ਇਕ ਤਕਨੀਕੀ ਸਮੱਸਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਤੇ ਤਕਨੀਕੀ ਸਮੱਸਿਆ ਦਾ ਹੋਰ ਮੁਲਾਂਕਣ ਏਅਰਲਾਈਨ ਅਤੇ ਸੰਬੰਧਿਤ ਤਕਨੀਕੀ ਟੀਮਾਂ ਦੁਆਰਾ ਕੀਤਾ ਜਾ ਰਿਹਾ ਹੈ, ਸੰਚਾਲਨ ਆਮ ਹਨ।
ਐਮਰਜੈਂਸੀ ਕਾਰਨ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਚੇਨਈ ਵੱਲ ਮੋੜੀ
ਐਮਰਜੈਂਸੀ ਕਾਰਨ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਚੇਨਈ ਵੱਲ ਮੋੜੀ
ਅਜੀਤ ਡੈਸਕ
08-09-2026