06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਮਰੀਕੀ ਫ਼ੌਜ ਨੇ 3 ਈਰਾਨੀ ਤੇਲ ਟੈਂਕਰਾਂ ਨੂੰ ਬਣਾਇਆ ਨਿਸ਼ਾਨਾ

ਕਾਹਿਰਾ, 5 ਸਤੰਬਰ (ਏਜੰਸੀ)-ਅਮਰੀਕੀ ਫੌਜ ਨੇ ਐਲਾਨ ਕੀਤਾ ਕਿ ਉਸਨੇ ਤਿੰਨ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਫੌਜ ਨੇ ਕਿਹਾ ਕਿ ਇਹ ਕਾਰਵਾਈ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਕੀਤੀ ਗਈ। ਫੌਜ ਨੇ ...

ਅਜੀਤ ਡੈਸਕ 06-09-2026

ਕਾਹਿਰਾ, 5 ਸਤੰਬਰ (ਏਜੰਸੀ)-ਅਮਰੀਕੀ ਫੌਜ ਨੇ ਐਲਾਨ ਕੀਤਾ ਕਿ ਉਸਨੇ ਤਿੰਨ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਫੌਜ ਨੇ ਕਿਹਾ ਕਿ ਇਹ ਕਾਰਵਾਈ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਕੀਤੀ ਗਈ। ਫੌਜ ਨੇ ਚੇਤਾਵਨੀ ਦਿੱਤੀ ਕਿ, ਜੇ ਜ਼ਰੂਰੀ ਹੋਇਆ, ਤਾਂ ਉਹ ਈਰਾਨ ਦੇ ‘ਸੀਮਤ ਤੇ ਕਮਜ਼ੋਰ ਤੇਲ ਬੇੜੇ’ ਨੂੰ ਵੀ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ 2 ਈਰਾਨੀ ਤੇਲ ਟੈਂਕਰਾਂ ਨੂੰ ‘ਸਥਾਈ ਤੌਰ ’ਤੇ ਅਯੋਗ’ ਕਰ ਦਿੱਤਾ ਗਿਆ, ਜਦੋਂ ਕਿ ਇਕ ਤੀਜਾ, ਖਾਲੀ ਟੈਂਕਰ ਤਬਾਹ ਕਰ ਦਿੱਤਾ ਗਿਆ ਹੈ। ਅਮਰੀਕੀ ਫੌਜ ਦੇ ਇਕ ਬਿਆਨ ਦੇ ਅਨੁਸਾਰ, ਖੇਤਰ ’ਚ ਗਸ਼ਤ ਕਰਦੇ ਸਮੇਂ, ਇਕ ਅਮਰੀਕੀ ਜਹਾਜ਼ ਵਾਹਕ ਤੇ ਇਕ ਲੜਾਕੂ ਜਹਾਜ਼ ਨੇ ਈਰਾਨ ਦੁਆਰਾ ਕੀਤੇ ਗਏ ਹਮਲਿਆਂ ਤੋਂ ਆਪਣਾ ਬਚਾਅ ਕੀਤਾ। ਹਮਲਿਆਂ ’ਚ ਕਿਸੇ ਵੀ ਅਮਰੀਕੀ ਕਰਮਚਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ।

ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਨੇ 27 ਨਵੰਬਰ ਨੂੰ ‘ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ’ ਐਲਾਨਿਆ ਅਗਲੀ ਖ਼ਬਰ ਪੰਜਾਬ ਸਮੇਤ ਚੋਣਾਂ ਵਾਲੇ 4 ਸੂਬਿਆਂ ’ਚ ਅਬਾਦੀ ਦੀ ਗਿਣਤੀ 1 ਦਸੰਬਰ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।