26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤ ਨੇ ਐਲ.ਪੀ.ਜੀ. ਅਤੇ ਐਲ.ਐਨ.ਜੀ. ਲਈ ਅਮਰੀਕਾ ਵੱਲ ਕੀਤਾ ਰੁਖ਼

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਪੱਛਮੀ ਏਸ਼ੀਆ ਵਿਚ ਜਾਰੀ ਸੰਘਰਸ਼ ਕਾਰਨ ਖਾੜੀ ਦੇਸ਼ਾਂ ਤੋਂ ਸਪਲਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਭਾਰਤ ਨੇ ਅਮਰੀਕਾ ਤੋਂ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ) ਅਤੇ ਤਰਲ ਕੁਦਰਤੀ ...

ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਪੱਛਮੀ ਏਸ਼ੀਆ ਵਿਚ ਜਾਰੀ ਸੰਘਰਸ਼ ਕਾਰਨ ਖਾੜੀ ਦੇਸ਼ਾਂ ਤੋਂ ਸਪਲਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਭਾਰਤ ਨੇ ਅਮਰੀਕਾ ਤੋਂ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ) ਅਤੇ ਤਰਲ ਕੁਦਰਤੀ ਗੈਸ (ਐਲ.ਐਨ.ਜੀ) ਦੀ ਖ਼ਰੀਦ ਵਿਚ ਵਾਧਾ ਕੀਤਾ ਹੈ। ਇਹ ਜਾਣਕਾਰੀ ਸਮੁੰਦਰੀ ਖੁਫੀਆ ਜਾਣਕਾਰੀ ਪ੍ਰਦਾਨ ਕਰਨ ਵਾਲੀ ਕੰਪਨੀ ਕਪਲਰ ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ। ਕੰਪਨੀ ਦੇ ਅੰਕੜਿਆਂ ਮੁਤਾਬਿਕ ਭਾਰਤ ਨੇ ਅਗਸਤ ਵਿਚ ਅਮਰੀਕਾ ਤੋਂ ਲਗਭਗ 6.2 ਲੱਖ ਟਨ ਐਲ.ਪੀ.ਜੀ. ਦਰਾਮਦ ਕੀਤੀ, ਜਦਕਿ ਜੁਲਾਈ ਵਿਚ ਇਹ ਮਾਤਰਾ 8.9 ਲੱਖ ਟਨ ਸੀ। ਇਹ ਦੇਸ਼ ਦੀ ਕੁੱਲ ਐਲ.ਪੀ.ਜੀ. ਦਰਾਮਦ ਦਾ 73 ਫ਼ੀਸਦੀ ਤੋਂ ਵੱਧ ਹਿੱਸਾ ਹੈ। ਜੁਲਾਈ ਵਿਚ ਅਮਰੀਕਾ ਤੋਂ ਐਲ.ਪੀ.ਜੀ. ਦੀ ਕੀਤੀ ਦਰਾਮਦ ਲਗਭਗ ਓਨੀ ਹੀ ਸੀ ਜਿੰਨੀ ਭਾਰਤ ਨੇ ਆਪਣੇ ਰਵਾਇਤੀ ਸਪਲਾਇਰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਤੋਂ ਇੱਕ ਮਹੀਨੇ ਵਿਚ ਸਭ ਤੋਂ ਵੱਧ ਦਰਾਮਦ ਕੀਤੀ ਸੀ। ਯੂ.ਏ.ਈ. ਤੋਂ ਅਕਤੂਬਰ 2025 ਵਿਚ 8.91 ਲੱਖ ਟਨ ਐਲ.ਪੀ.ਜੀ. ਦਰਾਮਦ ਕੀਤੀ ਗਈ ਸੀ। ਈਰਾਨ ਅਤੇ ਅਮਰੀਕਾ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਹੋਰਮੁਜ਼ ਜਲ ਮਾਰਗ ਦਾ ਬੰਦ ਹੋਣਾ ਖਾੜੀ ਦੇਸ਼ਾਂ ਤੋਂ ਸਪਲਾਈ ਵਿਚ ਵੱਡੀ ਗਿਰਾਵਟ ਦਾ ਕਾਰਨ ਬਣਿਆ ਹੈ। ਇਹ ਜਲਮਾਰਗ ਖਾੜੀ ਦੇਸ਼ਾਂ ਵਲੋਂ ਭਾਰਤ ਸਮੇਤ ਵੱਡੇ ਖਪਤਕਾਰਾਂ ਨੂੰ ਕੱਚਾ ਤੇਲ ਅਤੇ ਗੈਸ ਭੇਜਣ ਲਈ ਇੱਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਅਗਸਤ ਵਿਚ ਯੂ.ਏ.ਈ. ਤੋਂ ਭਾਰਤ ਦੀ ਐਲ.ਪੀ.ਜੀ. ਦਰਾਮਦ ਘਟ ਕੇ ਲਗਭਗ 1.40 ਲੱਖ ਟਨ ਰਹਿ ਗਈ, ਜਦਕਿ ਕਤਰ ਨੇ ਕਰੀਬ 60,000 ਟਨ ਦੀ ਸਪਲਾਈ ਕੀਤੀ। ਸਾਊਦੀ ਅਰਬ ਨੇ ਜੁਲਾਈ ਅਤੇ ਅਗਸਤ ਦੋਵਾਂ ਮਹੀਨਿਆਂ ਵਿਚ ਭਾਰਤ ਨੂੰ ਐਲ.ਪੀ.ਜੀ. ਦੀ ਕੋਈ ਸਪਲਾਈ ਨਹੀਂ ਕੀਤੀ। ਇਹ ਬਦਲਾਅ ਐਲ.ਐਨ.ਜੀ. ਦੇ ਮਾਮਲੇ ਵਿਚ ਵੀ ਦੇਖਣ ਨੂੰ ਮਿਲਿਆ ਹੈ। ਭਾਰਤ ਦੇ ਐਲ.ਐਨ.ਜੀ. ਦੇ ਸਭ ਤੋਂ ਵੱਡੇ ਸਪਲਾਇਰ ਰਹੇ ਕਤਰ ਤੋਂ ਅਪ੍ਰੈਲ ਵਿਚ ਦਰਾਮਦ ਸਿਫ਼ਰ ਰਹੀ, ਜਦਕਿ ਅਮਰੀਕਾ ਤੋਂ ਸਪਲਾਈ ਜੁਲਾਈ ਦੇ 7.2 ਲੱਖ ਟਨ ਤੋਂ ਵਧ ਕੇ ਅਗਸਤ ਵਿਚ ਲਗਭਗ 7.5 ਲੱਖ ਟਨ ਹੋ ਗਈ। ਕਤਰ ਭਾਰਤ ਨੂੰ ਇੱਕ ਮਹੀਨੇ ਵਿਚ 12 ਲੱਖ ਟਨ ਤੱਕ ਐਲ.ਐਨ.ਜੀ. ਦੀ ਸਪਲਾਈ ਕਰਦਾ ਰਿਹਾ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖ਼ਾਹ ’ਚ 120 ਫ਼ੀਸਦੀ ਤੋਂ ਵੱਧ ਦੇ ਵਾਧੇ ਨੂੰ ਮਨਜ਼ੂਰੀ ਅਗਲੀ ਖ਼ਬਰ ਯੂ.ਪੀ.ਆਈ. ਨੇ ਲਿਆਂਦਾ ਡਿਜੀਟਲ ਭੁਗਤਾਨ ਯਾਤਰਾ ’ਚ ਵੱਡਾ ਬਦਲਾਅ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।