25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵੰਦੇ ਮਾਤਰਮ ਦਾ ਅਪਮਾਨ ਕਰਨ ਵਾਲਿਆਂ ਦੀ ਮਾਨਸਿਕਤਾ ਬਦਲ ਦੇਵੇਗੀ ਭਾਰਤ ਦੀ ਜਨਤਾ-ਨਿਤਿਨ ਨਬੀਨ

ਵੰਦੇ ਮਾਤਰਮ ਦਾ ਅਪਮਾਨ ਕਰਨ ਵਾਲਿਆਂ ਦੀ ਮਾਨਸਿਕਤਾ ਬਦਲ ਦੇਵੇਗੀ ਭਾਰਤ ਦੀ ਜਨਤਾ-ਨਿਤਿਨ ਨਬੀਨ

ਅਜੀਤ ਡੈਸਕ 25-08-2026

ਨਵੀਂ ਦਿੱਲੀ, 24 ਅਗਸਤ (ਉਪਮਾ ਡਾਗਾ ਪਾਰਥ)-  ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵੰਦੇ ਮਾਤਰਮ ਸੰਬੰਧੀ ਛਿੜੇ ਵਿਵਾਦ ਨੂੰ ਲੈ ਕੇ ਵਿਰੋਧੀ ਧਿਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵੰਦੇ ਮਾਤਰਮ ਦਾ ਅਪਮਾਨ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਆਉਣ ਵਾਲੇ ਸਮੇਂ ’ਚ ਭਾਰਤ ਦੀ ਜਨਤਾ ਬਦਲ ਦੇਵੇਗੀ। ਭਾਜਪਾ ਪ੍ਰਧਾਨ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਮੌਕੇ ਕਰਵਾਏ ਗਏ ਪ੍ਰੋਗਰਾਮ ‘ਸਮਰਸਤਾ ਸੰਕਲਪ ਦਿਵਸ’ ਪ੍ਰੋਗਰਾਮ ’ਚ ਬੋਲ ਰਹੇ ਸਨ। ਨਿਤਿਨ ਨਬੀਨ ਨੇ ਕਿਹਾ ਕਿ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਨੇ ਸਦੀਆਂ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਪਰ ਇਸ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹਨ ਕਿ ਕੋਈ ਇਸ ਨੂੰ ਹਿਲਾ ਨਹੀਂ ਸਕਿਆ। ਇਸਦੇ ਬਾਵਜੂਦ ਅੱਜ ਵੀ ਕੁਝ ਲੋਕ ਸਮਾਜ ’ਚ ਵੰਡ ਦੀ ਮਾਨਸਿਕਤਾ ਨਾਲ ਕੰਮ ਕਰ ਰਹੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਵੰਦੇ ਮਾਤਰਮ, ਜਿਸ ਨੇ ਸੁਤੰਤਰਤਾ ਸੰਗਰਾਮ ਦੀ ਨੀਂਹ ਰੱਖੀ, ਉਸਦਾ ਅੱਜ ਵੀ ਇਸ ਦੇਸ਼ ’ਚ ਕੁਝ ਲੋਕਾਂ ਵਲੋਂ ਅਪਮਾਨ ਕੀਤਾ ਗਿਆ, ਪਰ ਇਸ ਦੇਸ਼ ਦੀ ਮਿੱਟੀ ’ਚ ਅਜਿਹੀ ਤਾਕਤ ਹੈ ਕਿ ਜੇਕਰ ਇਸਨੇ ਲੋਦੀ ਅਤੇ ਸਿਕੰਦਰ ਜਿਹੀਆਂ ਤਾਕਤਾਂ ਦੀ ਸੋਚ ਨੂੰ ਬਦਲਿਆ ਹੈ ਤਾਂ ਆਉਣ ਵਾਲੇ ਸਮੇਂ ’ਚ ਇਹੀ ਮਿੱਟੀ ਵੰਦੇ ਮਾਤਰਮ ਦਾ ਅਪਮਾਨ ਕਰਨ ਵਾਲਿਆਂ ਦੀ ਮਾਨਸਿਕਤਾ ਵੀ ਬਦਲ ਦੇਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਮੌਕੇ ਭਾਜਪਾ ਪੂਰੇ ਸਾਲ ਦੀ ਮੁਹਿੰਮ ਚਲਾ ਰਹੀ ਹੈ, ਜਿਸ ਦੀ ਸ਼ੁਰੂਆਤ 29 ਜੁਲਾਈ ਗੁਰੂ ਪੂਰਨਿਮਾ ਤੋਂ ਹੋਈ ਹੈ। ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਲਾਲ ਸਿੰਘ ਮੁਤਾਬਿਕ ਇਸ ਤਹਿਤ 3 ਪ੍ਰੋਗਰਾਮ ਉਲੀਕੇ ਗਏ ਸਨ, ਪਹਿਲਾ ਕਲਸ਼ ਵੰਦਨਾ ਪ੍ਰੋਗਰਾਮ, ਜੋ ਸੋਮਵਾਰ ਨੂੰ ਦਿੱਲੀ ’ਚ ਹੋਇਆ। ਦੂਜਾ ਸੰਤ ਸੰਪਰਕ ਮੁਹਿੰਮ, ਜਿਸ ਦੇ ਤਹਿਤ ਹੁਣ ਤੱਕ 25 ਹਜ਼ਾਰ ਤੋਂ ਵੱਧ ਸੰਤਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ। ਤੀਜਾ ਸਮਰਸ ਦੀਪ ਮੁਹਿੰਮ, ਜਿਸ ਤਹਿਤ ਤਕਰੀਬਨ 51 ਹਜ਼ਾਰ ਤੋਂ ਵੱਧ ਥਾਵਾਂ ’ਤੇ ਦੀਪ ਜਗਾਉਣ ਦਾ ਪ੍ਰੋਗਰਾਮ ਕੀਤਾ ਗਿਆ। 10 ਸਤੰਬਰ ਤੱਕ ਕਲਸ਼ ਵੰਦਨ ਪੂਜਨ ਦਾ ਪ੍ਰੋਗਰਾਮ ਪੂਰਾ ਹੋਵੇਗਾ। ਲਾਲ ਸਿੰਘ ਨੇ ਅਗਲੇ ਦੋ ਪੜਾਵਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਤਿੰਨੋਂ ਪ੍ਰੋਗਰਾਮਾਂ ਤੋਂ ਬਾਅਦ ਸਮਰਸਤਾ ਸੰਪਰਕ ਯਾਤਰਾ ਕੱਢੀ ਜਾਏਗੀ। ਜਲੰਧਰ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ, ਮੱਧ ਪ੍ਰਦੇਸ਼ ਤੋਂ ਹੁੰਦਿਆਂ ਹੋਇਆਂ ਕਾਸ਼ੀ ’ਚ ਜਾ ਕੇ ਖ਼ਤਮ ਹੋਏਗੀ। ਪੰਜਵੇਂ ਪੜਾਅ ’ਚ ਵਿਦਿਆਰਥੀ ਸੰਪਰਕ ਮੁਹਿੰਮ ਚਲਾਈ ਜਾਏਗੀ।

ਪਿਛਲੀ ਖ਼ਬਰ ਸ਼ੱਕਰ ਦੀ ਕੀਮਤ ਸੁਣ ਚੱਕਰ ਆਉਣ ਲੱਗ ਗਏ? ਅਗਲੀ ਖ਼ਬਰ ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ-ਆਈ.ਐਸ.ਐਮ.ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।