ਨਵੀਂ ਦਿੱਲੀ, 24 ਅਗਸਤ (ਜਗਤਾਰ ਸਿੰਘ)-ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਸੰਸਦ ਮੈਂਬਰ ਮਹੁਆ ਮੋਇਤਰਾ ਨੂੰ ਸਰਕਟ ਹਾਊਸ ਤੋਂ ਕਥਿਤ ਤੌਰ ’ਤੇ ਬੇਦਖ਼ਲ ਕੀਤੇ ਜਾਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਫ਼ਿਲਹਾਲ ਰਾਹਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਮਾਮਲੇ ਵਿਚ ਤਤਕਾਲ ਸੁਣਵਾਈ ਅਤੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਹੁਆ ਮੋਇਤਰਾ ਵੱਲੋਂ ਅਦਾਲਤ ਵਿਚ ਪੇਸ਼ ਵਕੀਲ ਨੇ ਦੋਸ਼ ਲਾਇਆ ਕਿ ਉਨ੍ਹਾਂ ਚੋਣ ਹਲਕੇ ਵਿਚ ਉਨ੍ਹਾਂ ਲਈ ਅਲਾਟ ਸਰਕਾਰੀ ਰਿਹਾਇਸ਼ (ਸਰਕਟ ਹਾਊਸ) ਤੋਂ ਸਥਾਨਕ ਅਧਿਕਾਰੀਆਂ ਨੇ ਰਾਤ 11 ਵਜੇ ਉਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ। ਵਕੀਲ ਦੇ ਮੁਤਾਬਿਕ ਇਸ ਕਾਰਵਾਈ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੀ ਸ਼ਾਮਿਲ ਸਨ।
ਸੁਪਰੀਮ ਕੋਰਟ ਵਲੋਂ ਮਹੁਆ ਮੋਇਤਰਾ ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੇ ਦਖ਼ਲ ਦੇਣ ਤੋਂ ਇਨਕਾਰ
ਸੁਪਰੀਮ ਕੋਰਟ ਵਲੋਂ ਮਹੁਆ ਮੋਇਤਰਾ ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੇ ਦਖ਼ਲ ਦੇਣ ਤੋਂ ਇਨਕਾਰ
ਅਜੀਤ ਡੈਸਕ
25-08-2026