22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਇਸਰੋ ਦੇ ਸਾਬਕਾ ਮੁਖੀ ਸੋਮਨਾਥ ਦੀ ਆਰ.ਬੀ.ਆਈ. ਬੋਰਡ ’ਚ ਨਿਯੁਕਤੀ

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਭਾਰਤੀ ਪੁਲਾੜ ਖੋਜ ਸੰਸਥਾ ‘ਇਸਰੋ’ ਦੇ ਸਾਬਕਾ ਚੇਅਰਮੈਨ ਸੋਮਨਾਥ ਦੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਬੋਰਡ ’ਚ ਨਿਯੁਕਤੀ ਕੀਤੀ ਗਈ ਹੈ। ਸੋਮਨਾਥ ਜੋ ਜਨਵਰੀ 2025 ’ਚ ਇਸਰੋ ਤੋਂ ਸੇਵਾਮੁਕਤ....

ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਭਾਰਤੀ ਪੁਲਾੜ ਖੋਜ ਸੰਸਥਾ ‘ਇਸਰੋ’ ਦੇ ਸਾਬਕਾ ਚੇਅਰਮੈਨ ਸੋਮਨਾਥ ਦੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਬੋਰਡ ’ਚ ਨਿਯੁਕਤੀ ਕੀਤੀ ਗਈ ਹੈ। ਸੋਮਨਾਥ ਜੋ ਜਨਵਰੀ 2025 ’ਚ ਇਸਰੋ ਤੋਂ ਸੇਵਾਮੁਕਤ ਹੋਏ ਸਭ ਨੂੰ ਆਰ.ਬੀ.ਆਈ. ਦੇ ਕੇਂਦਰੀ ਬੋਰਡ ’ਚ ਪਾਰਟ ਟਾਈਮ, ਨਾਨ ਆਫੀਸ਼ੀਅਲ ਡਾਇਰੈਕਟਰ ਵਜੋਂ 4 ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਅਧਿਕਾਰਕ ਬਿਆਨ ਮੁਤਾਬਿਕ ਉਨ੍ਹਾਂ ਦੀ ਨਿਯੁਕਤੀ 20 ਅਗਸਤ, 2026 ਤੋਂ ਪ੍ਰਭਾਵੀ ਹੈ। ਇਸ ਤੋਂ ਇਲਾਵਾ ਆਰ.ਬੀ.ਆਈ. ਨੇ ਉਦਯੋਗਪਤੀ ਆਨੰਦ ਮਹਿੰਦਰਾ ਨੂੰ ਵੀ ਚਾਰ ਸਾਲ ਲਈ ਪਾਰਟ ਟਾਈਮ ਨਾਨ ਆਫਿਸ਼ੀਅਲ ਡਾਇਰੈਕਟਰ ਵਜੋਂ ਕੇਂਦਰੀ ਬੋਰਡ ’ਚ ਮੁੜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।  

ਪਿਛਲੀ ਖ਼ਬਰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ’ਤੇ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।