ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਦੂਜਿਆਂ ਦੇ ਸੰਘਰਸ਼ਾਂ ਤੋਂ ਸਿੱਖਣ ਅਤੇ ਆਤਮਕਥਾਵਾਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਰੀਲ ਦੇ ਯੁੱਗ ’ਚ ਰਹਿ ਰਹੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਾਰਟਕੱਟ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਉਕਤ ਬਿਆਨ ਬੁੱਧਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਤਮਕਥਾ ‘ਟ੍ਰਾਇੰਫ ਆਫ਼ ਦ ਇੰਡੀਅਨ ਰਿਪਬਲਿਕ, ਮਾਈ ਲਾਈਫ਼ ਮਾਈ ਸਟ੍ਰਗਲਜ਼’ ਜਾਰੀ ਕਰਨ ਮੌਕੇ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਰੀਲਾਂ ਦਾ ਦੌਰ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਤੁਹਾਨੂੰ ਕਿਤੇ ਹੋਰ ਲੈ ਜਾਂਦੇ ਹਨ ਪਰ ਇਸ ਦੌਰ ’ਚ ਵੀ ਰੇਲਵੇ ਸਟੇਸ਼ਨਾਂ ’ਤੇ ਲਿਖੀ ਗੱਲ ਯਾਦ ਰੱਖੇ ਕਿ ਸ਼ਾਰਟਕੱਟ ਨਾ ਅਪਣਾਓ। ਸ਼ਾਰਟਕੱਟ ਤੁਹਾਨੂੰ ਛੋਟ ਕਰ ਦੇਵੇਗਾ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਸਰਕਾਰ ਨੇ ਜੈਨ ਜੀ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਤਮਕਥਾ ਭਾਰਤੀ ਲੋਕਤੰਤਰ ਦੀ ਵਿਰਾਸਤ ਬਣੇਗੀ ਅਤੇ ਨਵੀਂ ਪੀੜ੍ਹੀ ਇਸ ਤੋਂ ਬਹੁਤ ਕੁਝ ਸਿੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਕੋਵਿੰਦ ਦਾ ਜੀਵਨ ਅਤੇ ਸੰਘਰਸ਼ ਭਾਵੇਂ ਨਿੱਜੀ ਸਨ, ਪਰ ਉਨ੍ਹਾਂ ਸੰਘਰਸ਼ਾਂ ਦੀ ਜਿੱਤ ਭਾਰਤੀ ਲੋਕਤੰਤਰ ਦੀ ਹੈ।
ਰੀਲ ਯੁੱਗ ਦੇ ਦੌਰ ’ਚ ਸ਼ਾਰਟਕੱਟ ਤੋਂ ਦੂਰ ਰਹਿਣ ਨੌਜਵਾਨ-ਮੋਦੀ
ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਦੂਜਿਆਂ ਦੇ ਸੰਘਰਸ਼ਾਂ ਤੋਂ ਸਿੱਖਣ ਅਤੇ ਆਤਮਕਥਾਵਾਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਰੀਲ ਦੇ ਯੁੱਗ ’ਚ ਰਹਿ ਰਹੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਾਰਟਕੱਟ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਉਕਤ ਬਿਆਨ ਬੁੱਧਵਾਰ ਨੂੰ....
ਅਜੀਤ ਡੈਸਕ
13-08-2026