12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਤਿਹਾਸ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਵਜੋਂ ਯਾਦ ਕਰੇਗਾ-ਸੋਨੀਆ ਗਾਂਧੀ

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ਚਲਾਇਆ ਗਿਆ ਕੰਪੇਨ ਪਹਿਲਾਂ ਤੋਂ ਤੈਅ ਅਤੇ ਸੰਗਠਿਤ ਸੀ, ਜਿਸ ’ਚ ਅਫ਼ਸਰਸ਼ਾਹੀ ਤੋਂ ਲੈ ਕੇ ਮੀਡੀਆ, ਨਿਆਂਪਾਲਿਕਾ, ਸਿਵਲ ਸੁਸਾਇਟੀ ਅਤੇ ਨਿਸਚਿਤ ਤੌਰ ’ਤੇ

ਅਜੀਤ ਡੈਸਕ 12-08-2026

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)- ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ਚਲਾਇਆ ਗਿਆ ਕੰਪੇਨ ਪਹਿਲਾਂ ਤੋਂ ਤੈਅ ਅਤੇ ਸੰਗਠਿਤ ਸੀ, ਜਿਸ ’ਚ ਅਫ਼ਸਰਸ਼ਾਹੀ ਤੋਂ ਲੈ ਕੇ ਮੀਡੀਆ, ਨਿਆਂਪਾਲਿਕਾ, ਸਿਵਲ ਸੁਸਾਇਟੀ ਅਤੇ ਨਿਸਚਿਤ ਤੌਰ ’ਤੇ ਆਰ.ਐਸ.ਐਸ. ਅਤੇ ਭਾਜਪਾ ਨਾਲ ਜੁੜੇ ਲੋਕ ਸ਼ਾਮਿਲ ਸਨ। ਅੱਜ ਇਹ ਕੰਪੇਨ ਆਪਣੇ ਤੈਅ ਅੰਤ ਭਾਵ ਸਿਫਰ ’ਤੇ ਪਹੁੰਚ ਗਿਆ ਹੈ ਅਤੇ ਡਾ. ਮਨਮੋਹਨ ਸਿੰਘ ਹਰ ਮਾਮਲੇ ’ਚ ਬੇਦਾਗ ਸਾਬਿਤ ਹੋਏ।’ ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਉਕਤ ਵਿਚਾਰ ਸੁਪਰੀਮ ਕੋਰਟ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੋਲਾ ਵੰਡ ਮਾਮਲੇ ’ਚ ਦਿੱਤੀ ਕਲੀਨ ਚਿੱਟ ਤੋਂ ਕੁਝ ਚਿਰ ਬਾਅਦ ਇਕ ਅੰਗਰੇਜ਼ੀ ਅਖ਼ਬਾਰ ’ਚ ਛਪੇ ਇਕ ਲੇਖ ਰਾਹੀਂ ਪ੍ਰਗਟਾਏ। ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ ਦੀ ਤੁਲਨਾ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ ਅਤੇ ਜਵਾਬਦੇਹੀ ਦਾ ਰਿਕਾਰਡ ਮੋਦੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਡਾ. ਮਨਮੋਹਨ ਸਿੰਘ ਵਲੋਂ ਕੀਤੀ ਗਈ ਆਖਰੀ ਪ੍ਰੈੱਸ ਕਾਨਫ਼ਰੰਸ ’ਚ ਕੀਤੀ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ, ਜਿਸ ’ਚ ਉਨ੍ਹਾਂ ਕਿਹਾ ਸੀ ਇਤਿਹਾਸ ਉਨ੍ਹਾਂ (ਡਾ. ਮਨਮੋਹਨ ਸਿੰਘ) ਪ੍ਰਤੀ ਨਰਮ ਰਵੱਈਆ ਅਖ਼ਤਿਆਰ ਕਰੇਗਾ। ਸੋਨੀਆ ਗਾਂਧੀ ਨੇ ਕਿਹਾ ਕਿ ਇਤਿਹਾਸ ਡਾ. ਮਨਮੋਹਨ ਸਿੰਘ ਨੂੰ ਸ਼ਾਂਤ-ਸਰਲ ਪਰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀਆਂ ’ਚੋਂ ਇਕ ਦੇ ਤੌਰ ’ਤੇ ਸਨਮਾਨ ਨਾਲ ਯਾਦ ਕਰੇਗਾ। ਸੋਨੀਆ ਗਾਂਧੀ ਨੇ ਕਿਹਾ ਕਿ 29 ਜੁਲਾਈ, 2026 ਭਾਰਤ ਦੇ ਹਾਲੀਆ ਸਿਆਸੀ ਇਤਿਹਾਸ ਦਾ ਇਕ ਅਹਿਮ ਦਿਨ ਸੀ। ਉਸ ਦਿਨ ਸੁਪਰੀਮ ਕੋਰਟ ਵਲੋਂ ਕੋਲਾ ਘੁਟਾਲੇ ਮਾਮਲੇ ’ਚ ਡਾ. ਮਨਮੋਹਨ ਸਿੰਘ ਨੂੰ ਦਿੱਤੀ ਕਲੀਨ ਚਿੱਟ ਦੇ ਹਵਾਲੇ ਨਾਲ ਸੋਨੀਆ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਜਨਤਕ ਬਹਿਸ ਦੇ ਸਭ ਤੋਂ ਦੁਖਦ ਅਧਿਆਏ ’ਚੋਂ ਇਕ ਦਾ ਅੰਤ ਕਰਦਾ ਹੈ। ਡਾ. ਮਨਮੋਹਨ ਸਿੰਘ ਹਰ ਇਲਜ਼ਾਮ ’ਚ ਪਾਕ-ਸਾਫ਼ ਸਾਬਿਤ ਹੋਏ ਹਨ। ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਮੋਦੀ ਇਨ੍ਹੀਂ ਦਿਨੀ ਵਿਦਿਆਰਥੀਆਂ ਨੂੰ ਮੁਆਫ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਦੇ ਖ਼ਿਲਾਫ਼ ਆਪਣੀ ਗ਼ੈਰ ਮਰਿਆਦਿਤ ਬਿਆਨਬਾਜ਼ੀ ਲਈ ਖੁਦ ਨੂੰ ਵੀ ਮੁਆਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਆਤਮਚਿੰਤਨ ਵੀ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ।

ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਬਾਣੀ ’ਚ ਸਮਾਨਤਾ, ਸਨਮਾਨ ਤੇ ਸਮਾਜਿਕ ਨਿਆਂ ਦਾ ਸਦੀਵੀ ਸੰਦੇਸ਼-ਚੀਮਾ ਅਗਲੀ ਖ਼ਬਰ ਵਿਰੋਧੀ ਧਿਰ ਤੇ ਐਨ.ਡੀ.ਏ. ਸੰਸਦ ਮੈਂਬਰਾਂ ਵਲੋਂ ਆਹਮੋ-ਸਾਹਮਣੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।