11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕੋਲੰਬੀਆ ’ਚ ਭੁਚਾਲ-111 ਮੌਤਾਂ

ਬੋਗੋਟਾ (ਕੋਲੰਬੀਆ), 10 ਅਗਸਤ (ਏਜੰਸੀ)-ਦੱਖਣੀ ਅਮਰੀਕੀ ਦੇਸ਼ ਕੋਲੰਬੀਆ ’ਚ ਆਏ 7. 4 ਤੀਬਰਤਾ ਵਾਲੇ ਭੂਚਾਲ ਕਾਰਨ 111 ਲੋਕਾਂ ਦੀ ਮੌਤ ਹੋ ਗਈ।

ਅਜੀਤ ਡੈਸਕ 11-08-2026
ਬੋਗੋਟਾ (ਕੋਲੰਬੀਆ), 10 ਅਗਸਤ (ਏਜੰਸੀ)-ਦੱਖਣੀ ਅਮਰੀਕੀ ਦੇਸ਼ ਕੋਲੰਬੀਆ ’ਚ ਆਏ 7.4 ਤੀਬਰਤਾ ਵਾਲੇ ਭੂਚਾਲ ਕਾਰਨ 111 ਲੋਕਾਂ ਦੀ ਮੌਤ ਹੋ ਗਈ। ਇਹ ਖਦਸ਼ਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋ ਸਕਦੇ ਹਨ। ਇਸ ਸ਼ਕਤੀਸ਼ਾਲੀ ਭੁਚਾਲ ਵਿਚ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਕੋਲੰਬੀਆ ਦਾ ਪੱਛਮੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਗੁਆਂਢੀ ਦੇਸ਼ ਇਕੁਆਡੋਰ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਤੇ ਸੰਬੰਧਿਤ ਕੋਲੰਬੀਆ ਏਜੰਸੀ ਦੇ ਅਨੁਸਾਰ ਭੁਚਾਲ ਦਾ ਕੇਂਦਰ ਸੈਨ ਜੋਸੇ ਡੇਲ ਪਾਲਮਾਰ ਦੇ ਨੇੜੇ 107 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਚੋਕੋ ਦੀ ਗਵਰਨਰ ਨੂਬੀਆ ਕੋਰਡੋਬਾ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਖੇਤਰੀ ਰਾਜਧਾਨੀ ਵਿਚ ਵੀ ਲੋਕ ਜ਼ਖਮੀ ਹੋਏ ਹਨ ਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਉਨ੍ਹਾਂ ਨੇ ਖਾਸ ਵੇਰਵੇ ਨਹੀਂ ਦਿੱਤੇ। ਇਹ ਭੁਚਾਲ ਜੂਨ ਦੇ ਅਖੀਰ ਵਿਚ ਵੈਨੇਜ਼ੁਏਲਾ ਵਿਚ ਆਏ 7.2 ਅਤੇ 7.5 ਤੀਬਰਤਾ ਦੇ ਭੁਚਾਲਾਂ ਦੀ ਇਕ ਲੜੀ ਤੋਂ ਬਾਅਦ ਆਇਆ ਹੈ। ਵੈਨੇਜ਼ੁਏਲਾ ’ਚ ਆਏ ਉਨ੍ਹਾਂ ਭੁਚਾਲਾਂ ਨੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਸੀ ਤੇ 5,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।
ਪਿਛਲੀ ਖ਼ਬਰ ਬੰਗਲਾਦੇਸ਼ ਨੇ ਹਸੀਨਾ ਦੀ ਹਵਾਲਗੀ ਦੀ ਮੰਗ ਮੁਡ਼ ਦੁਹਰਾਈ ਅਗਲੀ ਖ਼ਬਰ ਵਧੀਆ ਸਹਾਇਕ ਕਿੱਤਾ ਹੈ ਗੰਨੇ ਤੇ ਫ਼ਲਾਂ ਤੋਂ ਕੁਦਰਤੀ ਸਿਰਕੇ ਦਾ ਉਤਪਾਦਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।