ਕੋਲਕਾਤਾ, 9 ਅਗਸਤ (ਪੀ.ਟੀ.ਆਈ.): ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਤਵਾਰ ਨੂੰ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਦੀ ਨਵੀਂ ਜਾਂਚ ਦਾ ਐਲਾਨ ਕੀਤਾ। ਇਹ ਇੱਕ ਅਜਿਹੀ ਘਟਨਾ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ । ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਮ੍ਰਿਤਕ ਡਾਕਟਰ ਦੀ ਮਾਂ, ਜੋ ਹੁਣ ਭਾਜਪਾ ਵਿਧਾਇਕ ਹੈ, ਦੀ ਬੇਨਤੀ ਤੋਂ ਬਾਅਦ ਲਿਆ ਹੈ। ਉਨ੍ਹਾਂ ਕਿਹਾ ਕਿ ਰਤਨਾ ਦੇਬਨਾਥ ਨੇ ਮੈਨੂੰ ਨਵੀਂ ਜਾਂਚ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਸੀ। ਮੁੱਖ ਸਕੱਤਰ ਅਤੇ ਮਾਹਿਰਾਂ ਦੀ ਇੱਕ ਟੀਮ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਵਿਸ਼ੇਸ਼ ਕਮਿਸ਼ਨ ਐਕਟ, 1952 ਦੇ ਤਹਿਤ ਇੱਕ ਨਵੀਂ ਜਾਂਚ ਦਾ ਐਲਾਨ ਕਰ ਰਿਹਾ ਹਾਂ। ਅਧਿਕਾਰੀ ਨੇ ਦਾਅਵਾ ਕੀਤਾ ਕਿ ਪੁਲਿਸ ਇਸ ਮਾਮਲੇ ਵਿਚ ਆਪਣੇ ਫਰਜ਼ ਨਿਭਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਪੀੜਤਾ ਦੇ ਸਸਕਾਰ ਦੇ ਆਲੇ ਦੁਆਲੇ ਕਥਿਤ ਬੇਨਿਯਮੀਆਂ ਦੀ ਇੱਕ ਵੱਖਰੀ ਜਾਂਚ ਦੇ ਹੁਕਮ ਵੀ ਦਿੱਤੇ ਤੇ ਬੈਰਕਪੁਰ ਪੁਲਿਸ ਕਮਿਸ਼ਨਰ ਨੂੰ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ।
ਸੁਵੇਂਦੂ ਵਲੋਂ ਆਰ.ਜੀ. ਕਰ ਜਬਰ ਜਨਾਹ-ਕਤਲ ਮਾਮਲੇ ਦੀ ਨਵੀਂ ਜਾਂਚ ਦੇ ਹੁਕਮ
ਕੋਲਕਾਤਾ, 9 ਅਗਸਤ (ਪੀ.ਟੀ.ਆਈ.): ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਤਵਾਰ ਨੂੰ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ...
ਅਜੀਤ ਡੈਸਕ
10-08-2026