ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)- ਮੰਗਲਵਾਰ ਨੂੰ ਸੰਸਦ ਭਵਨ ’ਚ ਸਥਿਤ ਲਾਇਬ੍ਰੇਰੀ ਭਵਨ ਦੇ ਜੀ.ਐਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਐਨ.ਡੀ.ਏ. ਸੰਸਦੀ ਦਲ ਦੀ ‘ਮੰਗਲ ਮਿਲਣ’ ਬੈਠਕ ਹੋਈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਨਿਤਿਨ ਨਬੀਨ ਸਮੇਤ ਐਨ.ਡੀ.ਏ. ਦੇ ਹੋਰ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ। ਬੈਠਕ ’ਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵਲੋਂ ਭਾਰਤ ਦੇ ਹਾਲੀਆ ਮੁਕਤ ਵਪਾਰ ਸਮਝੌਤਿਆਂ ਦੀਆਂ ਉਪਲਬੱਧੀਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਰਾਜੀਵ ਰੰਜਨ ਨੇ ਵੀ ਆਪਣੇ ਮੰਤਰਾਲੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਖੇਡਾਂ ’ਚ ਭਾਰਤ ਦੀ ਵਧਦੀ ਤਾਕਤ ਬਾਰੇ ਵਿਆਪਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਇਨ੍ਹਾਂ ਉਪਲਬਧੀਆਂ ਨੂੰ ਸਿਰਫ਼ ਖੇਡਾਂ ਤੱਕ ਸੀਮਤ ਨਾ ਰੱਖਦਿਆਂ ਇਸ ਨਵੇਂ ਭਾਰਤ ਦੀ ਬਦਲਦੀ ਤਸਵੀਰ ਦੇ ਤੌਰ ’ਤੇ ਜਨਤਾ ਤੱਕ ਪਹੁੰਚਾਉਣਾ ਵੀ ਹੈ। ਰੁਜ਼ਗਾਰ ਦੇ ਮੁੱਦੇ ’ਤੇ ਵੀ ਸੰਸਦ ਮੈਂਬਰਾਂ ਦੇ ਸਾਹਮਣੇ ਅੰਕੜੇ ਰੱਖੇ ਗਏ ਅਤੇ ਮੈਂਬਰਾਂ ਨੂੰ ਆਪੋ-ਆਪਣੇ ਖੇਤਰਾਂ ’ਚ ਇਨ੍ਹਾਂ ਤੱਥਾਂ ਦੇ ਨਾਲ ਜਨਤਾ ਦਰਮਿਆਨ ਜਾਣ ਦੇ ਨਿਰਦੇਸ਼ ਦਿੱਤੇ। ਐਨ.ਡੀ.ਏ. ਦੀ ਬੈਠਕ ’ਚ ਤ੍ਰਿਣਮੂਲ ਕਾਂਗਰਸ ਛੱਡ ਕੇ ਐਨ.ਸੀ.ਪੀ.ਆਈ. ’ਚ ਆਏ ਸੰਸਦ ਮੈਂਬਰ ਸੁਦੀਪ ਬੋਧੋਪਾਧਿਆਏ ਪਹਿਲੀ ਵਾਰ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੋਈ ਐਨ.ਡੀ.ਏ. ਸੰਸਦ ਮੈਂਬਰਾਂ ਦੀ ਬੈਠਕ ’ਚ ਐਨ.ਸੀ.ਪੀ.ਆਈ. ਦੇ 3 ਸੰਸਦ ਮੈਂਬਰ ਅਬੁ ਤਾਹੇਰ ਖਾਨ, ਖਲੀਉਰ ਰਹਿਮਾਨ ਅਤੇ ਯੂਸਫ ਪਠਾਣ ਸ਼ਾਮਿਲ ਨਹੀਂ ਹੋਏ ਸਨ, ਜਿਸ ਤੋਂ ਬਾਅਦ ਪਾਰਟੀ ’ਚ ਮਤਭੇਦ ਦੇ ਕਿਆਸ ਲਗਾਏ ਜਾ ਰਹੇ ਸਨ। ਮੰਗਲਵਾਰ ਨੂੰ ਬੋਧੋਪਾਧਿਆਏ ਨੇ ਇਨ੍ਹਾਂ ਕਿਆਸਾਂ ਨੂੰ ਖਾਰਜ ਕਰਦਿਆਂ ਪਾਰਟੀ ਦੀ ਇਕਜੁੱਟਤਾ ਦਾ ਦਾਅਵਾ ਕੀਤਾ, ਜਦਕਿ ਤ੍ਰਿਣਮੂਲ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਕੁਝ (ਬਾਗੀ) ਸੰਸਦ ਮੈਂਬਰ ਐਨ.ਡੀ.ਏ. ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਹਾਰ ਤੋਂ ਬਾਅਦ 20 ਬਾਗੀ ਸੰਸਦ ਮੈਂਬਰ ਐਨ.ਸੀ.ਪੀ.ਆਈ. ਦਾ ਹਿੱਸਾ ਬਣੇ ਸਨ ਅਤੇ ਉਨ੍ਹਾਂ ਐਨ.ਡੀ.ਏ. ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਐਨ.ਡੀ.ਏ ਦੀ ‘ਮੰਗਲ ਮਿਲਨ’ ਬੈਠਕ ’ਚ ਰੁਜ਼ਗਾਰ ਤੇ ਖੇਡਾਂ ’ਚ ਪ੍ਰਾਪਤੀਆਂ ’ਤੇ ਚਰਚਾ
ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)- ਮੰਗਲਵਾਰ ਨੂੰ ਸੰਸਦ ਭਵਨ ’ਚ ਸਥਿਤ ਲਾਇਬ੍ਰੇਰੀ ਭਵਨ ਦੇ ਜੀ.ਐਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਐਨ.ਡੀ.ਏ. ਸੰਸਦੀ ਦਲ ਦੀ ‘ਮੰਗਲ ਮਿਲਣ’ ਬੈਠਕ ਹੋਈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ
ਅਜੀਤ ਡੈਸਕ
05-08-2026