05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਲੋਚਿਸਤਾਨ ਨੇ ਪਾਕਿ ਨੂੰ ਦਿੱਤਾ ਅੱਜ ਤੱਕ ਦਾ ਸਭ ਤੋਂ ਵੱਡਾ ਝਟਕਾ

ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਅਜੇ ਤਕ ਦਾ ਸਭ ਤੋਂ ਵੱਡਾ ਝਟਕਾ ਦਿੰਦਿਆਂ ਉਸ ਦੇ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਸੰਗਠਨਾਂ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਗਣਰਾਜ 11 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾਏਗਾ ਤੇ ਇਹ ਦਿਨ ਨੂੰ ਅਗਾਂਹ ਵੀ ਹਰ ਸਾਲ ਮਨਾਇਆ

ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਅਜੇ ਤਕ ਦਾ ਸਭ ਤੋਂ ਵੱਡਾ ਝਟਕਾ ਦਿੰਦਿਆਂ ਉਸ ਦੇ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਸੰਗਠਨਾਂ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਗਣਰਾਜ 11 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾਏਗਾ ਤੇ ਇਹ ਦਿਨ ਨੂੰ ਅਗਾਂਹ ਵੀ ਹਰ ਸਾਲ ਮਨਾਇਆ ਜਾਂਦਾ ਰਹੇਗਾ। ਇਸ ਬਿਆਨ ਰਾਹੀਂ ਬਲੋਚਿਸਤਾਨ ਗਣਰਾਜ ਨੇ ਪਾਕਿ ਤੋਂ ਸੂਬੇ ਦੀ ਆਜ਼ਾਦੀ ਦਾ ਐਲਾਨ ਕਰਦਿਆਂ ਵਿਸ਼ਵ-ਵਿਆਪੀ ਜਸ਼ਨ ਮਨਾਉਣ ਦਾ ਵੀ ਸੱਦਾ ਦਿੱਤਾ। ਬਲੋਚ ਮੁਕਤੀ ਨੇਤਾ ਮੀਰ ਯਾਰ ਬਲੋਚ ਨੇ ਬਿਆਨ ਜਾਰੀ ਕਰਕੇ ਬਲੋਚਿਸਤਾਨ ਗਣਰਾਜ ਦੇ 6 ਕਰੋੜ ਬਲੋਚ ਨਾਗਰਿਕਾਂ ਨੂੰ ਇਸ ਦਿਨ ਨੂੰ ਰਾਸ਼ਟਰੀ ਏਕਤਾ ਨਾਲ ਮਨਾਉਣ ਦੀ ਅਪੀਲ ਕੀਤੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਬਲੋਚਿਸਤਾਨ ਨੂੰ ਇਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਮਾਨਤਾ ਦੇਣ। ਉਸ ਨੇ ਆਜ਼ਾਦੀ ਦਿਵਸ ਮੌਕੇ ਬਲੋਚ ਰਾਸ਼ਟਰ ਦੇ ਲੋਕਾਂ ਨੂੰ ਆਪਣੇ ਘਰਾਂ, ਆਂਢ-ਗੁਆਂਢ, ਬਾਜ਼ਾਰਾਂ, ਦੁਕਾਨਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰ ਜਨਤਕ ਥਾਵਾਂ ’ਤੇ ਸੁਤੰਤਰ ਬਲੋਚਿਸਤਾਨ ਦਾ ਕੌਮੀ ਝੰਡਾ ਲਹਿਰਾਉਣ ਦੀ ਅਪੀਲ ਵੀ ਕੀਤੀ। ਉਸ ਨੇ ਕਿਹਾ ਕਿ 11 ਅਗਸਤ ਨੂੰ ਬਲੋਚਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਵੱਖ-ਵੱਖ ਮੁਲਕਾਂ ’ਚ ਰਹਿੰਦੇ ਬਲੋਚ ਉੱਥੋਂ ਦੇ ਪਾਕਿਸਤਾਨੀ ਸਫ਼ਾਰਤਖ਼ਾਨਿਆਂ ਦੇ ਬਾਹਰ ‘ਆਜ਼ਾਦ ਬਲੋਚਿਸਤਾਨ’ ਦੇ ਝੰਡੇ ਲਹਿਰਾਉਣ। ਬਲੋਚ ਸਮੂਹ ਵਲੋਂ ਜਾਰੀ ਬਿਆਨ ਅਨੁਸਾਰ ਬਲੋਚਿਸਤਾਨ ਨੇ ਸਭ ਤੋਂ ਪਹਿਲਾਂ 11 ਅਗਸਤ 1947 ਨੂੰ ਉਪ-ਮਹਾਂਦੀਪ ਤੋਂ ਬ੍ਰਿਟਿਸ਼ ਸ਼ਾਸਨ ਦੀ ਵਾਪਸੀ ਦੌਰਾਨ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਉਕਤ ਬਿਆਨ ਮੁਤਾਬਿਕ ਬਲੋਚ ਰਾਸ਼ਟਰ 11 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਇਸ ਲਈ ਮਨਾ ਰਿਹਾ ਹੈ ਤਾਂ ਕਿ ਇਸ ਇਤਿਹਾਸਕ ਦਿਨ ਦੀ ਮਹੱਤਤਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿੰਨਾ ਚਿਰ ਪਾਕਿਸਤਾਨ ਬਲੋਚਿਸਤਾਨ ’ਚ ਆਪਣੇ ਮੌਜੂਦਾ ਰੂਪ ’ਚ ਕਾਇਮ ਰਹੇਗਾ, ਉਦੋਂ ਤੱਕ ਟਿਕਾਊ ਸ਼ਾਂਤੀ, ਵਿਕਾਸ ਅਤੇ ਖ਼ੁਸ਼ਹਾਲੀ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ।  ਬਲੋਚ ਸਮੂਹਾਂ ਮੁਤਾਬਿਕ ਪਾਕਿਸਤਾਨ ਦੀ ਸਥਾਪਨਾ ਤੋਂ ਤੁਰੰਤ ਬਾਅਦ ਇਸ ਨੇ ਕਸ਼ਮੀਰ ’ਤੇ ਹਮਲੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ 27 ਮਾਰਚ, 1948 ਨੂੰ ਬਲੋਚਿਸਤਾਨ ’ਤੇ ਫ਼ੌਜੀ ਹਮਲਾ ਕਰਕੇ ਉਸ ਸਮੇਂ ਦੇ ਕਲਾਤ ਦੇ ਖਾਨ ਮੀਰ ਅਹਿਮਦ ਯਾਰ ਖਾਨ ਨੂੰ ਜ਼ਬਰਦਸਤੀ ਰਾਜਗੱਦੀ ਤੋਂ ਹਟਾ ਕੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ। ਬਾਅਦ ’ਚ ਉਸ ਨੂੰ 14 ਸਾਲਾਂ ਲਈ ਕੈਦ ਕਰ ਲਿਆ ਗਿਆ। ਇਸੇ ਕ੍ਰਮ ’ਚ 1971 ’ਚ ਪੂਰਬੀ ਪਾਕਿਸਤਾਨ ’ਚ ਲੱਖਾਂ ਬੰਗਾਲੀਆਂ ਦਾ ਕਤਲੇਆਮ ਕੀਤਾ ਗਿਆ। ਬਾਅਦ ’ਚ ਜਾਰਡਨ ’ਚ ਫ਼ਲਸਤੀਨੀਆਂ ਵਿਰੁੱਧ ਕਾਰਵਾਈਆਂ ’ਚ ਉਸ ਸਮੇਂ ਦੇ ਪਾਕਿਸਤਾਨੀ ਫ਼ੌਜੀ ਜਨਰਲ ਜ਼ਿਆ-ਉਲ-ਹੱਕ ਨੇ ਪੈਸਿਆਂ ਲਈ ਫ਼ਲਸਤੀਨੀਆਂ ਨੂੰ ਮਾਰ ਦਿੱਤਾ। 1980 ਦੇ ਦਹਾਕੇ ’ਚ ਅਫ਼ਗਾਨਿਸਤਾਨ ਵਿਚ ਸੋਵੀਅਤ ਯੂਨੀਅਨ ਵਿਰੁੱਧ ਅਖੌਤੀ ਜਹਾਦ ਦੌਰਾਨ ਪਾਕਿ ਨੇ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਪੂਰਾ ਕਰਨ ਲਈ ਅਮਰੀਕਾ ਨਾਲ ਭਾਈਵਾਲੀ ਕੀਤੀ, ਜਦੋਂ ਕਿ 1998 ’ਚ ਬਲੋਚਿਸਤਾਨ ਦੇ ਚਾਗਾਈ ਜ਼ਿਲ੍ਹੇ ’ਚ ਬਲੋਚ ਕੌਮ ਦੀ ਸਹਿਮਤੀ ਤੋਂ ਬਿਨਾਂ 6 ਪ੍ਰਮਾਣੂ ਧਮਾਕੇ ਕੀਤੇ ਗਏ। ਇਸ ਤੋਂ ਬਾਅਦ ਵੀ ਪਾਕਿ ਦੀਆਂ ਬਲੋਚਿਸਤਾਨ, ਖ਼ੈਬਰ ਖਪਤੂਨਖਵਾ ਅਤੇ ਮਕਬੂਜ਼ਾ ਕਸ਼ਮੀਰ ਸਮੇਤ ਭਾਰਤ ਅਤੇ ਅਫ਼ਗਾਨਿਸਤਾਨ ’ਚ ਅੱਤਵਾਦੀ ਕਾਰਵਾਈਆਂ ਜਾਰੀ ਹਨ।
ਪਿਛਲੀ ਖ਼ਬਰ ਰਾਅ ਏਜੰਟਾਂ ਨੇ ਸਾਡੇ 30 ਤੋਂ ਵੱਧ ਭਰਾਵਾਂ ਨੂੰ ਮਾਰ ਦਿੱਤਾ-ਲਸ਼ਕਰ ਕਮਾਂਡਰ ਅਗਲੀ ਖ਼ਬਰ ਮੋਦੀ ਤੇ ਨਿਤਿਨ ਨਬੀਨ ਵਲੋਂ ਬਾਂਕੀਪੁਰ ਹਾਰ ਬਾਰੇ ਚਰਚਾ ਸੰਬੰਧੀ ਅਟਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।