05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਲੋਕ ਸਭਾ ’ਚ ਪਾਸ ਹੋਇਆ ਸਮਾਯੋਜਨ ਬਿੱਲ

ਹੰਗਾਮਿਆਂ ਕਾਰਨ ਲੋਕ ਸਭਾ ਦੀ ਕਾਰਵਾਈ ਸਿਰਫ਼ 19 ਮਿੰਟ ਚਲ ਸਕੀ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਨਾਲ ਸੰਬੰਧਿਤ ਬਿੱਲ ਟੈਕਸੇਸ਼ਨ ਐਂਡ ਅਦਰ ਲਾਅ (ਸੋਧ) ਬਿੱਲ ਪੇਸ਼ ਕੀਤਾ, ਜਿਸ ਦੇ ਜ਼ਰੀਏ ਅਦਾਇਗੀ ਪ੍ਰਣਾਲੀ ਆਮਦਨ ਕਰ ਅਤੇ ਫਾਈਨਾਂਸ ਅੰਕਣ ਨਾਲ ਜੁੜੇ ਕੁਝ ਕਾਨੂੰਨਾਂ

ਅਜੀਤ ਡੈਸਕ 05-08-2026
ਹੰਗਾਮਿਆਂ ਕਾਰਨ ਲੋਕ ਸਭਾ ਦੀ ਕਾਰਵਾਈ ਸਿਰਫ਼ 19 ਮਿੰਟ ਚਲ ਸਕੀ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਨਾਲ ਸੰਬੰਧਿਤ ਬਿੱਲ ਟੈਕਸੇਸ਼ਨ ਐਂਡ ਅਦਰ ਲਾਅ (ਸੋਧ) ਬਿੱਲ ਪੇਸ਼ ਕੀਤਾ, ਜਿਸ ਦੇ ਜ਼ਰੀਏ ਅਦਾਇਗੀ  ਪ੍ਰਣਾਲੀ ਆਮਦਨ ਕਰ ਅਤੇ ਫਾਈਨਾਂਸ ਅੰਕਣ ਨਾਲ ਜੁੜੇ ਕੁਝ ਕਾਨੂੰਨਾਂ ’ਚ ਬਦਲਾਵ ਦਾ ਪ੍ਰਸਤਾਵ ਹੈ। ਹੰਗਾਮਿਆਂ ਦੌਰਾਨ ਹੀ ਲੋਕ ਸਭਾ ’ਚ ‘ਦਾ ਐਪਰੋਪ੍ਰੀਏਸ਼ਨ (ਨੰ. 3) ਬਿੱਲ (ਸਮਾਯੋਜਨ ਬਿੱਲ) ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ। ਇਸ ਬਿੱਲ ਰਾਹੀਂ ਸਰਕਾਰ ਨੂੰ ਭਾਰਤ ਦੇ ਸੰਚਿਤ ਫੰਡ ’ਚੋਂ ਪ੍ਰਵਾਨ ਕੀਤਾ ਗਿਆ ਵਿੱਤੀ ਫੰਡ ਕੱਢਣ ਅਤੇ ਵੱਖ-ਵੱਖ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਦਾ ਕਾਨੂੰਨੀ ਅਧਿਕਾਰ ਮਿਲਦਾ ਹੈ। ਸੰਵਿਧਾਨ ਦੀ ਧਾਰਾ 114 ਤਹਿਤ ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸੰਚਿਤ ਫੰਡ ਤੋਂ ਰਕਮ ਨਹੀਂ ਕੱਢੀ ਜਾ ਸਕਦੀ। ਪਹਿਲਾਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਵਲੋਂ ਕੀਤੇ ਹੰਗਾਮੇ ਕਾਰਨ 3 ਮਿੰਟ ’ਚ ਹੀ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਉਠਾ ਦਿੱਤੀ ਗਈ। ਦੁਪਹਿਰ 2 ਵਜੇ ਸਭਾ ਮੁੜ ਜੁੜਣ ’ਤੇ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ, ਜਿਸ ਦੌਰਾਨ ਸਰਕਾਰ ਨੇ 16 ਮਿੰਟ ’ਚ ਸਦਨ ’ਚ ਰੱਖੇ ਜਾਣ ਵਾਲੇ ਦਸਤਾਵੇਜ਼ ਪੇਸ਼ ਕੀਤੇ ਅਤੇ ਜ਼ਬਾਨੀ ਵੋਟਾਂ ਰਾਹੀਂ ਐਪਰੋਪ੍ਰੀਏਸ਼ਨ ਬਿੱਲ ਪਾਸ ਕੀਤਾ, ਜਿਸ ਤੋਂ ਬਾਅਦ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਪਿਛਲੀ ਖ਼ਬਰ ਗਲਾਸਗੋ ਨੇ ਪੰਜਾਬ ਦੇ ਖੇਡ ਵਿਭਾਗ ਨੂੰ ਵਿਖਾਇਆ ਸੱਚ ਦਾ ਸ਼ੀਸ਼ਾ ਅਗਲੀ ਖ਼ਬਰ ਸੰਸਦ ਦੇ ਅੰਦਰ-ਬਾਹਰ ਹੰਗਾਮਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।