02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਨੀਟ ’ਤੇ ਚਰਚਾ ਤੋਂ ਭੱਜ ਰਹੀ ਹੈ ਵਿਰੋਧੀ ਧਿਰ-ਰਿਜਿਜੂ

ਅਜੀਤ ਡੈਸਕ 24-07-2026

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ’ਤੇ ਨੀਟ ਪੇਪਰ ਲੀਕ ਮਾਮਲੇ ’ਚ ਚਰਚਾ ਤੋਂ ਭੱਜਣ ਲਈ ਪਹਿਲਾਂ ਤੋਂ ਹੀ ਸ਼ਰਤਾਂ ਰੱਖਣ ਦਾ ਦੋਸ਼ ਲਗਾਇਆ। ਲੋਕ ਸਭਾ ’ਚ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਜਿੰਨੀ ਦੇਰ ਚਾਹੁਣ ਚਰਚਾ ਕਰ ਸਕਦੇ ਹਨ ਅਤੇ ਬਹਿਸ ਦੋ ਦਿਨ ਵੀ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸਦਨਾਂ ’ਚ ਚਰਚਾ ਦੀ ਤਰੀਕ ਅਤੇ ਸਮਾਂ ਵਿਰੋਧੀ ਤੈਅ ਕਰ ਸਕਦੇ ਹਨ। ਸਰਕਾਰ ਨੇ ਚਰਚਾ ਕਰਵਾਉਣ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ’ਤੇ ਜ਼ੋਰ ਦਿੱਤਾ ਹੈ, ਸਦਨ ’ਚ ਚਰਚਾ ਦੌਰਾਨ ਸਰਕਾਰ ਵੀ ਇਸ ਮਾਮਲੇ ’ਤੇ ਆਪਣਾ ਪੱਖ ਰੱਖਣਾ ਚਾਹੇਗੀ।
ਪਿਛਲੀ ਖ਼ਬਰ LIVE : Gurdwara Bangla Sahib Delhi ਤੋਂ Gurbani Kirtan ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ, ਸੁਪਰੀਮ ਕੋਰਟ ਦੇ ਵਕੀਲਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।