– ਝਲਕੀਆਂ –
ਅਜੀਤ ਡੈਸਕ
18-07-2026
* ਹਰੇ ਰੰਗ ਦੀ ਪੱਗ ਬੰਨ੍ਹ ਕੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
* ਆਪਣਾ ਭਾਸ਼ਨ ਪੰਜਾਬੀ ’ਚ ਸ਼ੁਰੂ ਕੀਤਾ-
* ਕਿਹਾ ਪੰਜਾਬੀਓ ਕਿਵੇਂ ਹੋ-ਚੜ੍ਹਦੀ ਕਲਾ ’ਚ ਹੋ?
* ਸਵੱਛਤਾ ਨਾਲ ਸਵਾਗਤ ਤੋਂ ਹੋਏ ਪ੍ਰਭਾਵਿਤ
* ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਾਜਪਾ ਵਲੋਂ ਵਿਸ਼ੇਸ਼ ਤੌਰ ’ਤੇ ਸਵੱਛਤਾ ਅਭਿਆਨ ਚਲਾਇਆ ਗਿਆ ਸੀ।
* ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ।
* ਰੰਗ-ਬਰੰਗੇ ਫੁੱਲਾਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ।
* ਰੇਲ ਗੱਡੀ ’ਚ ਸਕੂਲੀ ਬੱਚਿਆਂ ਨਾਲ ਕੀਤੀ ਮੁਲਾਕਾਤ
* ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਰੈਲੀ
* ਕਈ-ਕਈ ਕਿਲੋਮੀਟਰ ਤੱਕ ਟਰੈਫਿਕ ਕੀਤਾ ਗਿਆ ਡਾਇਵਰਟ
* ਪ੍ਰਧਾਨ ਮੰਤਰੀ ਦੇ ਵੱਡੇ ਕੱਟ ਆਊਟ ਤੇ ਫਲੈਕਸ ਖਿੱਚ ਰਹੇ ਸਨ ਲੋਕਾਂ ਦਾ ਧਿਆਨ