04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬ ’ਚ ਨਿਵੇਸ਼ ਲਈ ਅਥਾਹ ਸੰਭਾਵਨਾਵਾਂ-ਸਰਕਾਰ ਵਲੋਂ ਦਿੱਤਾ ਜਾਵੇਗਾ ਪੂਰਾ ਸਮਰਥਨ-ਭਗਵੰਤ ਮਾਨ

ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੈਕਸਟਾਈਲ ਨਿਵੇਸ਼ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਪੰਜਾਬ ਦੀ ਵਕਾਲਤ ਕਰਦਿਆਂ ਕਿਹਾ ਕਿ ਸੂਬੇ ਵਿਚ ਸਮੁੱਚੀ ਟੈਕਸਟਾਈਲ ਵੈਲਯੂ ਚੇਨ ਸਬੰਧੀ ਅਥਾਹ ਮੌਕੇ ਉਪਲੱਬਧ ਹਨ ਤੇ ਇਹ ਉੱਦਮੀਆਂ ਲਈ ਇੱਕ ਪਾਰਦਰਸ਼ੀ, ਉਦਯੋਗ ਪੱਖੀ ਮਾਹੌਲ ਪ੍ਰਦਾਨ ਕਰਦਾ ਹੈ । ਨਵੀਂ ਦਿੱਲੀ ਵਿਖੇ ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕਰਦਿਆਂ ਤੇ ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼, ਰੋਜ਼ਗਾਰ ਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਇੱਕ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਪੇਸ਼ ਕੀਤੀ ਗਈ ਹੈ ਤੇ ਸਿੰਗਲ ਵਿੰਡੋ ਤੇ ਸਿੰਗਲ ਪੈਨ ਪ੍ਰਣਾਲੀਆਂ ਰਾਹੀਂ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿਚ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਤੇ ਰੋਜ਼ਗਾਰ ਦੇ ਪੰਜ ਲੱਖ ਮੌਕੇ ਪੈਦਾ ਕੀਤੇ ਹਨ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉੱਨਤ ਟੈਕਸਟਾਈਲ ਨਿਰਮਾਣ ਅਤੇ ਉਦਯੋਗਿਕ ਨਿਵੇਸ਼ ਲਈ ਦੇਸ਼ ਦਾ ਪਸੰਦੀਦਾ ਸਥਾਨ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪਹਿਲਾਂ ਉਦਯੋਗਪਤੀਆਂ ਨੂੰ ਏਟੀਐਮ ਮੰਨਿਆ ਜਾਂਦਾ ਸੀ, ਪਰ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਹੈ। ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਵਿਚ ਡੈਲੀਗੇਟਸ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਟੈਕਸ ਮਹਿਜ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ ਹੈ, ਸਗੋਂ ਇੱਕ ਪਲੇਟਫਾਰਮ ਹੈ, ਜਿੱਥੇ ਭਾਰਤ ਦੇ ਟੈਕਸਟਾਈਲ ਭਵਿੱਖ ਦੀ ਰੂਪਰੇਖਾ ਘੜੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ ਵੀ ਮੌਜੂਦ ਸਨ ।

ਪਿਛਲੀ ਖ਼ਬਰ ਭਾਰਤ-ਯੂ.ਕੇ. ਵਪਾਰ ਸਮਝੌਤਾ ਅੱਜ ਤੋਂ ਹੋਵੇਗਾ ਲਾਗੂ ਅਗਲੀ ਖ਼ਬਰ ਪ੍ਰਧਾਨ ਮੰਤਰੀ 17 ਨੂੰ ਜਲੰਧਰ ਤੋਂ 75 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕਰਨਗੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।