07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਾਕਿ ਵਿਦੇਸ਼ ਮੰਤਰੀ ਨੇ ਆਪਣੇ ਈਰਾਨੀ ਹਮਰੁਤਬਾ ਨਾਲ ਵਿਕਸਿਤ ਹੋ ਰਹੀ ਖੇਤਰੀ ਸਥਿਤੀ ’ਤੇ ਕੀਤੀ ਵਿਚਾਰ-ਚਰਚਾ

ਅਜੀਤ ਡੈਸਕ 13-07-2026

ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉੱਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅੱਜ ਈਰਾਨ ਦੇ ਵਿਦੇਸ਼ ਮੰਤਰੀ ਡਾ. ਸਈਦ ਅੱਬਾਸ ਅਰਾਘਚੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ । ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਿਕਸਿਤ ਹੋ ਰਹੀਆਂ ਖੇਤਰੀ ਸਥਿਤੀਆਂ ’ਤੇ ਵਿਚਾਰਾਂ ਕੀਤੀਆਂ। ਡਾਰ ਨੇ ਇਸਲਾਮਾਬਾਦ ਸਮਝੌਤੇ ’ਚ ਸਹਿਮਤੀ ਅਨੁਸਾਰ ਦੋਵਾਂ ਧਿਰਾਂ ਨੂੰ ਤਣਾਅ ਘਟਾਉਣ ਤੇ ਸੰਜਮ ਦਿਖਾਉਣ ਦੇ ਰਸਤੇ ’ਤੇ ਚੱਲਣ ਦਾ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਵਿਵਾਦਾਂ ਨੂੰ ਹੱਲ ਕਰਨ ਅਤੇ ਖੇਤਰ ਵਿਚ ਸਥਾਈ ਸ਼ਾਂਤੀ ਤੇ ਸਥਿਰਤਾ ਪ੍ਰਾਪਤ ਕਰਨ ਦਾ ਇੱਕੋ ਇਕ ਵਿਹਾਰਕ ਰਸਤਾ ਹੈ । ਉਨ੍ਹਾਂ ਨੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਬਣਾਈ ਰੱਖਣ ’ਚ ਰਚਨਾਤਮਿਕ ਭੂਮਿਕਾ ਨਿਭਾਉਣ ਲਈ ਪਾਕਿ ਦੀ ਤਿਆਰੀ ਨੂੰ ਦੁਹਰਾਇਆ। ਦੱਸਣਯੋਗ ਹੈ ਕਿ ਇਹ ਸੰਪਰਕ ਈਰਾਨ ’ਤੇ ਹਾਲ ਹੀ ’ਚ ਹੋਏ ਅਮਰੀਕੀ ਹਮਲਿਆਂ ਤੋਂ ਬਾਅਦ ਹੋਇਆ ਹੈ । ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ ਅੱਜ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੁਆਰਾ ਹੋਰਮੁਜ਼ ਜਲਡਮਰੂ ’ਚੋਂ ਲੰਘ ਰਹੇ ਕੰਟੇਨਰ ਜਹਾਜ਼ ’ਤੇ ਹਮਲਾ ਕਰਨ ਤੋਂ ਬਾਅਦ ਈਰਾਨ ’ਤੇ ਹਮਲਿਆਂ ਦਾ ਇਕ ਹੋਰ ਦੌਰ ਸ਼ੁਰੂ ਕੀਤਾ । ਦੂਜੇ ਪਾਸੇ, ਈਰਾਨ ਨੇ ਕਿਹਾ ਕਿ ਉਸ ਨੇ ਜਵਾਬੀ ਗੋਲਾਬਾਰੀ ਤੋਂ ਬਾਅਦ ਹੋਰਮੁਜ਼ ਦੀ ਮਹੱਤਵਪੂਰਨ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਕਿਸੇ ਵੀ ਬਦਲੇ ਦੀ ਕਾਰਵਾਈ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।

ਪਿਛਲੀ ਖ਼ਬਰ 8 ਸਾਲਾਂ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਸੁਰੱਖਿਆ ਗਾਰਡ ਗ੍ਰਿਫ਼ਤਾਰ ਅਗਲੀ ਖ਼ਬਰ ਰਾਜ ਦਾ ਦਰਜਾ ਦਿਵਾਉਣ ਲਈ ਦਿੱਲੀ ਜਾਣਗੇ ਉਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।