07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਰਾਜ ਦਾ ਦਰਜਾ ਦਿਵਾਉਣ ਲਈ ਦਿੱਲੀ ਜਾਣਗੇ ਉਮਰ

ਅਜੀਤ ਡੈਸਕ 13-07-2026

ਜੰਮੂ, 12 ਜੁਲਾਈ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਿਚ 20 ਜੁਲਾਈ ਨੂੰ ਹੋਣ ਵਾਲਾ ਪ੍ਰਦਰਸ਼ਨ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਪਾਰਟੀ ਦੀ ਮੁਹਿੰਮ ਵਿਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰੇਗਾ । ਅਬਦੁੱਲਾ ਮਹਾਰਾਜਾ ਹਰੀ ਸਿੰਘ ਪਾਰਕ ਵਿਖੇ ਇੱਕ ਭਰਵੀਂ ਹਾਜ਼ਰੀ ਵਾਲੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜੋ ਕਿ ਕਈ ਸਾਲਾਂ ਵਿਚ ਜੰਮੂ ਸ਼ਹਿਰ ਵਿਚ ਉਨ੍ਹਾਂ ਦੀ ਪਹਿਲੀ ਵੱਡੀ ਜਨਤਕ ਮੀਟਿੰਗ ਸੀ । ਰੈਲੀ ਨੇ ਇਸ ਲਈ ਮਹੱਤਵ ਪ੍ਰਾਪਤ ਕੀਤਾ, ਕਿਉਂਕਿ ਇਹ ਭਾਜਪਾ ਦੇ ਗੜ੍ਹ ਵਿਚ ਕਰਵਾਈ ਗਈ ਸੀ। ਇਹ ਇਕੱਠ ਨੈਸ਼ਨਲ ਕਾਨਫਰੰਸ ਵਲੋਂ ਹਜ਼ਰਤਬਲ ਖੇਤਰ ਵਿਚ ਅਬਦੁੱਲਾ ਦੇ ਦਾਦਾ-ਦਾਦੀ ਦੇ ਮਕਬਰੇ ’ਤੇ ਇੱਕ ਵਿਸ਼ਾਲ ਵਰਕਰ ਸੰਮੇਲਨ ਕਰਵਾਉਣ ਤੋਂ ਇੱਕ ਦਿਨ ਬਾਅਦ ਹੋਇਆ, ਜੋ ਕਿ ਉਨ੍ਹਾਂ ਦੀ ਦਾਦੀ, ਅਕਬਰ ਜਹਾਂ ਦੀ 26ਵੀਂ ਬਰਸੀ ਨੂੰ ਮਨਾਉਣ ਲਈ ਕਰਵਾਇਆ ਗਿਆ ਸੀ। ਸਟੇਜ ’ਤੇ ਇੱਕ ਵੱਡੇ ਬੈਨਰ ’ਤੇ ਲਿਖਿਆ ਸੀ ਕਿ ਦਿੱਲੀ ਚਲੋ! ਅਸੀਂ ਆਪਣਾ ਰਾਜ ਚਾਹੁੰਦੇ ਹਾਂ।

ਪਿਛਲੀ ਖ਼ਬਰ ਪਾਕਿ ਵਿਦੇਸ਼ ਮੰਤਰੀ ਨੇ ਆਪਣੇ ਈਰਾਨੀ ਹਮਰੁਤਬਾ ਨਾਲ ਵਿਕਸਿਤ ਹੋ ਰਹੀ ਖੇਤਰੀ ਸਥਿਤੀ ’ਤੇ ਕੀਤੀ ਵਿਚਾਰ-ਚਰਚਾ ਅਗਲੀ ਖ਼ਬਰ ਡਾ. ਮਨਮੋਹਨ ਸਿੰਘ ਲਈ ਸੰਵਿਧਾਨਕ ਮਰਿਆਦਾ ਸਿਰਫ਼ ਗੱਲਬਾਤ ਦਾ ਵਿਸ਼ਾ ਨਹੀਂ, ਸਗੋਂ ਦ੍ਰਿੜ੍ਹ ਜੀਵਨ ਵਿਸ਼ਵਾਸ ਸੀ-ਕੁਰੈਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।