26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਈਰਾਨ-ਅਮਰੀਕਾ ਵਿਚਾਲੇ ਫਿਰ ਤੇਜ਼ ਹੋਈ ਫ਼ੌਜੀ ਕਾਰਵਾਈ ਨਾਲ ਪਾਕਿ ਨੂੰ ਲੱਗਾ ਝਟਕਾ

ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)-ਈਰਾਨ ਤੇ ਅਮਰੀਕਾ ਵਿਚਕਾਰ ਫ਼ੌਜੀ ਕਾਰਵਾਈ ਫਿਰ ਤੋਂ ਤੇਜ਼ ਹੋਣ ਨਾਲ ਪੂਰੇ ਪੱਛਮੀ ਏਸ਼ੀਆ ’ਚ ਤਣਾਅ ਵਧਣ ਅਤੇ ਇਕ ਨਵੇਂ ਟਕਰਾਅ ਦੀ ਸੰਭਾਵਨਾ ਵਧ ਗਈ ਹੈ। ਯੁੱਧ ਰੋਕਣ ਲਈ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਅੰਤਰਿਮ ਸਮਝੌਤਾ ਹੁਣ ਟੁੱਟਣ ਦੇ ਕੰਢੇ ’ਤੇ ਜਾਪਦਾ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਕਨੀਕੀ ਗੱਲਬਾਤ ਦਾ ਅਗਲਾ ਦੌਰ ਇਸਲਾਮਾਬਾਦ ’ਚ ਹੋਣ ਦੀ ਸੰਭਾਵਨਾ ਜਤਾ ਰਹੇ ਪਾਕਿਸਤਾਨ ਨੂੰ ਇਸ ਨਾਲ ਵੱਡਾ ਝਟਕਾ ਲੱਗਾ ਹੈ, ਕਿਉਂਕਿ ਸ਼ਾਂਤੀ ਗੱਲਬਾਤ ਦੇ ਮਾਮਲੇ ’ਚ ਉਸ ਦੀਆਂ ਕੋਸ਼ਿਸ਼ਾਂ ਬੇਅਸਰ ਪ੍ਰਤੀਤ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ 11 ਜੁਲਾਈ ਨੂੰ ਈਰਾਨ ਅਮਰੀਕਾ ਵਿਚਾਲੇ ਤਕਨੀਕੀ ਗੱਲਬਾਤ ਦੀ ਮੁੜ ਹੋਣ ਵਾਲੀ ਸ਼ੁਰੂਆਤ ਲਈ ਇਸਲਾਮਾਬਾਦ ਵਧੇਰੇ ਸੰਭਾਵਿਤ ਬਦਲ ਹੈ। ਹਾਲਾਂਕਿ, ਪਾਕਿਸਤਾਨੀ ਵਿਚੋਲਗੀ ਹੇਠ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਗੱਲਬਾਤ ਲਈ ਇਸ ਤੋਂ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ। ਪਾਕਿ ਦੀ ਵਿਚੋਲਗੀ ਦੌਰਾਨ ਦੋਵੇਂ ਧਿਰਾਂ ਦੂਜੇ ਦੌਰ ’ਚ ਵੀ ਕਿਸੇ ਸਮਝੌਤੇ ’ਤੇ ਪਹੁੰਚਣ ’ਚ ਅਸਫਲ ਰਹੀਆਂ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ’ਤੇ ਆਸਟ੍ਰੇਲੀਆ ਪੁੱਜੇ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ਨੂੰ ਓ.ਟੀ.ਟੀ. ਤੋਂ ਹਟਾਉਣ ’ਚ ਭਾਜਪਾ ਦੀ ਕੋਈ ਭੂਮਿਕਾ ਨਹੀਂ-ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।