06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਇਕ ਅੱਤਵਾਦੀ, ਅੱਤਵਾਦੀ ਹੀ ਹੁੰਦਾ ਹੈ, ਦੋਹਰੇ ਮਾਪਦੰਡ ਨਾ ਅਪਣਾਏ ਜਾਣ

ਅਜੀਤ ਡੈਸਕ 03-07-2026

ਸੰਯੁਕਤ ਰਾਸ਼ਟਰ ’ਚ ਭਾਰਤ ਦਾ ਸਖ਼ਤ ਸੰਦੇਸ਼
­ਸੰਯੁਕਤ ਰਾਸ਼ਟਰ, 2 ਜੁਲਾਈ (ਏਜੰਸੀ)-ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਨੂੰ ਸਹੀ ਠਹਿਰਾਉਣ ਲਈ ਕਿਸੇ ਵੀ ਸ਼ਿਕਾਇਤ ਨੂੰ ਆਧਾਰ ਬਣਾਏ ਬਿਨ੍ਹਾਂ ਇਸ ‘ਕਾਤਲਾਨਾ ਵਿਚਾਰਧਾਰਾ’ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਮਕਸਦ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਇਕ ਅੱਤਵਾਦੀ, ਅੱਤਵਾਦੀ ਹੀ ਹੁੰਦਾ ਹੈ। ਅੱਤਵਾਦ ’ਤੇ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਹਰੀਸ਼ ਪਰਵਥਨੇਨੀ ਨੇ ਕਿਹਾ ਕਿ ਭਾਰਤ ਸਰਹੱਦ ਪਾਰੋਂ ਅੱਤਵਾਦ ਦਾ ਦਹਾਕਿਆਂ ਤੋਂ ਸ਼ਿਕਾਰ ਰਿਹਾ ਹੈ। ਸਾਡੇ ਲੋਕਾਂ ਨੇ ਅੱਤਵਾਦ ਵੀ ਵੱਡੀ ਕੀਮਤ ਚੁਕਾਈ ਹੈ। ਕਈ ਜਾਨਾਂ ਗਈਆਂ, ਪਰਿਵਾਰ ਬਰਬਾਦ ਹੋਏ ਅਤੇ ਸਮਾਜ ਖਿੱਲਰ ਗਿਆ। ਇਸੇ ਅਨੁਭਵ ਨੇ ਭਾਰਤ ਦੇ ਇਸ ਰੁਖ ਨੂੰ ਆਕਾਰ ਦਿੱਤਾ ਹੈ ਕਿ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇ ਕੋਈ ਵੀ ਸ਼ਿਕਾਇਤ, ਸਿਆਸੀ ਉਦੇਸ਼ ਜਾਂ ਰਣਨੀਤਕ ਗਣਨਾ ਹੋਵੇ, ਅੱਤਵਾਦ ਦੇ ਸਾਰੇ ਰੂਪਾਂ ਅਤੇ ਤਰੀਕਿਆਂ ਦੀ ਬਿਨ੍ਹਾਂ ਕਿਸੇ ਝਿਜਕ ਦੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੀ ਆਲਮੀ ਅੱਤਵਾਦ ਵਿਰੋਧੀ ਰਣਨੀਤੀ (ਜੀ. ਸੀ. ਟੀ. ਐਸ) ਦੀ ਨੌਵੀਂ ਸਮੀਖਿਆ ਨੂੰ ਸਵੀਕਾਰ ਕੀਤੇ ਜਾਣ ਮੌਕੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਨਾਲ ਨਜਿੱਠਣ ਨੂੰ ਲੈ ਕੇ ਦੋਹਰੇ ਮਾਪਦੰਡਾਂ ਨੂੰ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ। ਉਸ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆ, ਸਾਜਿਸ਼ ਰਚਣ ਵਾਲਿਆਂ, ਵਿੱਤੀ ਮਦਦ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਸਰਗਨਿਆਂ ਨੂੰ ਜਵਾਬਦੇਹ ਠਹਿਰਾਉਣਾ ਅਤੇ ਨਿਆਂ ਦੇ ਕਟਹਿਰੇ ’ਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਮੈਂਬਰ ਦੇਸ਼ਾਂ ਨੂੰ ਇਸ ਸੰਬੰਧੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ ਪੰਜਾਬ ਕਾਂਗਰਸ ’ਚ ਬਦਲਾਅ ਦੇ ਨਾਲ ਸ਼ੁਰੂ ਹੋਇਆ ਰੋਸੇ-ਨਾਰਾਜ਼ਗੀਆਂ ਦਾ ਦੌਰ ਅਗਲੀ ਖ਼ਬਰ ਭਾਰਤ ਅਤੇ ਜਪਾਨ ਵਿਚਕਾਰ ਰੱਖਿਆ, ਊਰਜਾ ਅਤੇ ਏ.ਆਈ. ਸਮੇਤ ਕਈ ਸਮਝੌਤੇ ਸਹੀਬੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।