09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅਮਿਤ ਸ਼ਾਹ ਢਾਈ ਸਾਲਾਂ ਵਿਚ ਇਕ ਵਾਰੀ ਵੀ ਰਾਮ ਮੰਦਰ ਦੇ ਦਰਸ਼ਨ ਵਾਸਤੇ ਕਿਉਂ ਨਹੀਂ ਗਏ ? - ਕੇਜਰੀਵਾਲ

ਅਜੀਤ ਡੈਸਕ 02-07-2026

‘ਭਾਜਪਾ ਨੇ ਸਿਰਫ਼ ਸੱਤਾ ਦੇ ਲਈ ਭਗਵਾਨ ਰਾਮ ਦੇ ਨਾਂਅ ਨੂੰ ਵਰਤਿਆ’
ਨਵੀਂ ਦਿੱਲੀ, 1 ਜੁਲਾਈ (ਜਗਤਾਰ ਸਿੰਘ)- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਦੇ ਚੜ੍ਹਾਵਾ ਚੋਰੀ ਦੇ ਮਾਮਲੇ ਨੂੰ ਲੈ ਕੇ ਇੱਕ ਵਾਰੀ ਫਿਰ ਭਾਜਪਾ ’ਤੇ ਤਿੱਖਾ ਹਮਲਾ ਬੋਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ 5 ਸਵਾਲ ਪੁੱਛਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ‘ਅਸਲੀ ਸਨਾਤਨੀ ਪਾਰਟੀ’ ਕਰਾਰ ਦਿੱਤਾ ਹੈ । ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਰੱਖਦੇ ਹੋਏ ਪੁੱਛਿਆ ਕਿ ਆਖ਼ਿਰ ਪਿਛਲੇ ਢਾਈ ਸਾਲਾਂ ਵਿਚ ਅਮਿਤ ਸ਼ਾਹ ਇੱਕ ਵਾਰੀ ਵੀ ਰਾਮ ਮੰਦਰ ਦੇ ਦਰਸ਼ਨ ਕਰਨ ਕਿਉਂ ਨਹੀਂ ਗਏ ? ਉਨ੍ਹਾਂ ਅਮਿਤ ਸ਼ਾਹ ’ਤੇ ਭਗਵਾਨ ਦੇ ਨਾਂਅ ’ਤੇ ਵੋਟ ਮੰਗਣ ਦਾ ਦੋਸ਼ ਲਾਉਂਦੇ ਹੋਏ ਕਿ ਉਹ (ਸ਼ਾਹ) ਪਿਛਲੇ ਢਾਈ ਸਾਲਾਂ ਵਿਚ ਇੱਕ ਵਾਰੀ ਵੀ ਦਰਸ਼ਨਾਂ ਵਾਸਤੇ ਨਹੀਂ ਗਏ ਪਰ ਥਾਂ-ਥਾਂ ਜਾ ਕੇ ਭਗਵਾਨ ਰਾਮ ਦਾ ਜ਼ਿਕਰ ਕਰਕੇ ਵੋਟ ਜ਼ਰੂਰ ਮੰਗਦੇ ਹਨ । ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਪੁੱਛਿਆ ਕਿ ਉਹ ਹੁਣ ਤਕ ਰਾਮ ਮੰਦਰ ਕਿਉਂ ਨਹੀਂ ਗਏ ? ਉਨ੍ਹਾਂ ਇਹ ਵੀ ਪੁੱਛਿਆ ਕਿ, ਕੀ ਉਹ ਰਾਮ ਚੰਦਰ ਜੀ ਨੂੰ ਭਗਵਾਨ ਮੰਨਦੇ ਹਨ ? ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਰਾਮ ਚੰਦਰ ਜੀ ਨੂੰ ਭਗਵਾਨ ਨਹੀਂ ਮੰਨਦੇ, ਜੇਕਰ ਮੰਨਦੇ ਹੁੰਦੇ ਤਾਂ ਚੜ੍ਹਾਵੇ ਦੀ ਚੋਰੀ ਨਹੀਂ ਕਰਦੇ । ਭਗਵਾਨ ਨੇ 21 ਰਾਜਾਂ ’ਤੇ ਕੇਂਦਰ ਇਨ੍ਹਾਂ ਦੀ ਸਰਕਾਰ ਬਣਵਾ ਦਿੱਤੀ, ਉਨ੍ਹਾਂ ਦਾ ਧੰਨਵਾਦ ਕਰਨ ਹੀ ਚਲੇ ਜਾਂਦੇ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੜ੍ਹਾਵਾ ਚੋਰੀ ਦੇ ਮਾਮਲੇ ’ਚ ਚੰਪਤ ਰਾਏ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਪਿਛਲੀ ਖ਼ਬਰ ਸਰਕਾਰ ਵਲੋਂ ਮੇਟਾ ਨੂੰ ਨੋਟਿਸ : ਵਟਸਐਪ ਯੂਜ਼ਰਨੇਮ ਫੀਚਰ ਰੋਲਆਊਟ ਵਿਰੁੱਧ ਦਿੱਤੀ ਚਿਤਾਵਨੀ ਅਗਲੀ ਖ਼ਬਰ ਜੂਨ ’ਚ ਜੀ. ਐਸ. ਟੀ. ਕੁਲੈਕਸ਼ਨ ਨਾਲ ਸਰਕਾਰੀ ਖ਼ਜ਼ਾਨੇ ’ਚ ਆਏ 1.94 ਲੱਖ ਕਰੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।