07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ਭਾਰਤ ਆਤਮ ਨਿਰਭਰ ਬਣ ਰਿਹੈ-ਮੋਦੀ

ਅਜੀਤ ਡੈਸਕ 29-06-2026

‘ਮਨ ਕੀ ਬਾਤ’ ’ਚ ਮੁੜ ਸੋਨੇ ਤੇ ਪੈਟਰੋਲ ਸੰਬੰਧੀ ਕੀਤੀ ਅਪੀਲ
ਨਵੀਂ ਦਿੱਲੀ, 28 ਜੂਨ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਆਤਮ ਨਿਰਭਰ ਬਣਨ ਦੀ ਦਿਸ਼ਾ ’ਚ ਹਾਸਿਲ ਕੀਤੀਆਂ ਕਈ ਉਪਲਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੇਸ਼ ’ਚ ਬਣੇ ਸੀ-295 ਜਹਾਜ਼ ਦੀ ਪਹਿਲੀ ਉਡਾਣ ਅਤੇ ਸਵਦੇਸ਼ੀ ਲੰਬੀ ਦੂਰੀ ਦੀ ਅਟੈਕ-ਕਰੂਜ਼ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਦੀ ਉਦਾਹਰਨ ਦਿੱਤੀ। ਪ੍ਰਧਾਨ ਮੰਤਰੀ ਨੇ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 138ਵੇਂ ਅੰਕ ’ਚ ਪੱਛਮੀ ਏਸ਼ੀਆ ’ਚ ਜੰਗ ਵਰਗੇ ਹਾਲਾਤ ਦਾ ਵੀ ਜ਼ਿਕਰ ਕਰਦਿਆਂ ਨਾਗਰਿਕਾਂ ਨੂੰ ਸੰਜਮ ਵਰਤਣ ਲਈ ਕਿਹਾ ਅਤੇ ਇਕ ਵਾਰ ਫਿਰ ਸੋਨਾ ਖਰੀਦਣ ਤੋਂ ਬਚਣ, ਵਿਦੇਸ਼ ਯਾਤਰਾ ਟਾਲਣ ਅਤੇ ਪੈਟਰੋਲ ਡੀਜ਼ਲ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਦੀ ਸੁਰੱਖਿਆ, ਆਤਮਨਿਰਭਰਤਾ ਅਤੇ ਖੇਡ ਜਗਤ ਦੀਆਂ ਵੱਡੀਆਂ ਉਪਲਬਧੀਆਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਦੇਸ਼ਵਾਸੀਆਂ ਨੇ ਪੈਟਰੋਲ ਡੀਜ਼ਲ ਦੀ ਬੱਚਤ ਕਰਨ ਅਤੇ ਸੋਨਾ ਖਰੀਦਣ ਤੋਂ ਗੁਰੇਜ਼ ਕਰਨ ਦੀ ਅਪੀਲ ’ਤੇ ਕਾਫੀ ਹਾਂ-ਪੱਖੀ ਪ੍ਰਤੀਕਰਮ ਵੀ ਦਿੱਤੇ ਹਨ। ਮੋਦੀ ਨੇ ਦੇਸ਼ ਦੀਆਂ ਉਪਲਬਧੀਆਂ ਦਾ ਵਰਣਨ ਕਰਦਿਆਂ ਕਿਹਾ ਕਿ ਭਾਰਤ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਡੀ.ਆਰ.ਡੀ.ਓ. ਨੇ ਸਵਦੇਸ਼ੀ ਲਾਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਮੇਡ ਇਨ ਇੰਡੀਆ ਮੁਹਿੰਮ ਤਹਿਤ ਤਿਆਰ ਕੀਤੇ ਗਏ ਸੀ-295 ਜਹਾਜ਼ ਨੇ ਆਪਣੀ ਪਹਿਲੀ ਸਫ਼ਲ ਉਡਾਣ ਪੂਰੀ ਕੀਤੀ। ਮੋਦੀ ਨੇ 21 ਜੂਨ ਨੂੰ ਹੋਏ ਯੋਗ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਦੁਨੀਆ ਦੀਆਂ 2500 ਤੋਂ ਵੱਧ ਥਾਵਾਂ ’ਤੇ ਯੋਗ ਦੇ ਕਈ ਪ੍ਰੋਗਰਾਮ ਕੀਤੇ ਗਏ। ਅਹਿਮਦਾਬਾਦ ’ਚ ਹੋਏ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ’ਚ ਭਾਰਤ ਨੇ ਪਦਕ ਸੂਚੀ ’ਚ ਸਭ ਤੋਂ ਪਹਿਲੇ ਨੰਬਰ ’ਤੇ ਰਹਿੰਦਿਆਂ 114 ਤਗਮੇ ਜਿੱਤੇ ਜਿਨ੍ਹਾਂ ’ਚ 102 ਸੋਨ, ਤਗਮੇ ਵੀ ਸ਼ਾਮਿਲ ਹਨ।

ਪਿਛਲੀ ਖ਼ਬਰ ਚੜ੍ਹਾਵਾ ਚੋਰੀ ਕਰਨ ਵਾਲੇ ਵੱਡੇ ਲੋਕਾਂ ਨੂੰ ਬਚਾਇਆ ਜਾ ਰਿਹੈ- ਕੇਜਰੀਵਾਲ ਅਗਲੀ ਖ਼ਬਰ ਭਾਰਤ ਅਤੇ ਸੈਸ਼ਲਜ਼ ਵਲੋਂ ਰੱਖਿਆ, ਡਿਜੀਟਲ ਭੁਗਤਾਨ, ਸਪੇਸ ਅਤੇ ਸਿਹਤ ਵਰਗੇ ਖੇਤਰਾਂ ’ਚ 19 ਸਮਝੌਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।