03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

'ਭਾਰਤ ਲਈ ਏ.ਆਈ. ਦਾ ਅਰਥ ਹੈ ਸਾਰਿਆਂ ਦਾ ਸਾਥ' <br/>

ਅਜੀਤ ਡੈਸਕ 19-06-2026
ਪੈਰਿਸ, 18 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨਾਲ ਤਾਂ ਹੀ ਤਰੱਕੀ ਹੋ ਸਕਦੀ ਹੈ ਜੇਕਰ ਇਸਦਾ ਲੋਕਤੰਤਰੀਕਰਨ ਕੀਤਾ ਜਾਵੇ ਤੇ ਕਿਹਾ ਕਿ ਏ. ਆਈ. ਦਾ ਅਰਥ ਹੈ ਭਾਰਤ ਲਈ ਸਾਰਿਆਂ ਦਾ ਸਾਥ | ਪ੍ਰਧਾਨ ਮੰਤਰੀ ਨੇ ਵਿਵਾਟੈੱਕ 2026 'ਚ ਕਿਹਾ ਕਿ ਤਕਨਾਲੋਜੀ ਉਦੋਂ ਹੀ ਤਰੱਕੀ ਵੱਲ ਲੈ ਜਾ ਸਕਦੀ ਹੈ ਜਦੋਂ ਇਸਦਾ ਲੋਕਤੰਤਰੀਕਰਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ 'ਚ ਭਾਰਤ ਤਕਨਾਲੋਜੀ ਦੀ ਮਦਦ ਨਾਲ ਤੇਜ਼ੀ ਨਾਲ ਬਦਲ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਪਛਾਣ ਪ੍ਰਣਾਲੀ ਬਣਾਉਣ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮਾਂ ਤੱਕ, ਅਸੀਂ ਵਿੱਤੀ ਸਮਾਵੇਸ਼, ਸਿੱਖਿਆ, ਟੈਲੀਮੈਡੀਸਨ ਲਈ ਵੱਡੇ ਪੱਧਰ 'ਤੇ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਾਂ | ਵੀਵਾਟੈਕ ਯੂਰਪ ਦਾ ਤਕਨਾਲੋਜੀ ਅਤੇ ਨਵੀਨਤਾ ਦਾ ਸਭ ਤੋਂ ਵੱਡਾ ਇਕੱਠ ਹੈ ਤੇ ਭਾਰਤ ਨੇ ਇਸ ਐਡੀਸ਼ਨ 'ਚ ਭਾਰਤੀ ਅਤੇ ਯੂਰਪੀ ਨਵੀਨਤਾ ਵਾਤਾਵਰਨ ਪ੍ਰਣਾਲੀਆਂ ਵਿਚਕਾਰ ਸਾਂਝੇਦਾਰੀ ਦੀ ਸੰਭਾਵਨਾ ਦੇ ਪ੍ਰਤੀਕ ਵਜੋਂ ਸਭ ਤੋਂ ਵੱਡਾ ਰਾਸ਼ਟਰੀ ਮੰਡਪ ਸਥਾਪਤ ਕੀਤਾ ਹੈ |

ਪਿਛਲੀ ਖ਼ਬਰ ਮੋਦੀ ਅਤੇ ਟਰੰਪ ਵਲੋਂ ਵਪਾਰ ਸਮਝੌਤੇ 'ਤੇ ਤੇਜ਼ੀ ਨਾਲ ਕੰਮ ਕਰਨ ਦੇ ਨਿਰੇਦਸ਼ ਅਗਲੀ ਖ਼ਬਰ ਸ਼ਿਵ ਸੈਨਾ (ਯੂ.ਬੀ.ਟੀ.) ਦੀ ਸੰਸਦੀ ਦਲ ਦੀ ਬੈਠਕ 'ਚ ਨਹੀਂ ਪੁੱਜੇ 6 ਬਾਗ਼ੀ ਸੰਸਦ ਮੈਂਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।