08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਮਰੀਕਾ ਵਲੋਂ ਈਰਾਨ ਦੇ ਫ਼ੌਜੀ ਟਿਕਾਣਿਆਂ 'ਤੇ ਹਮਲੇ <br/>

ਅਜੀਤ ਡੈਸਕ 29-05-2026

• ਈਰਾਨ ਨੇ ਕੁਵੈਤ 'ਤੇ ਦਾਗੀਆਂ ਮਿਜ਼ਾਈਲਾਂ • ਅਮਰੀਕਾ ਤੇ ਈਰਾਨ ਦੇ ਵਾਰਤਾਕਾਰ ਜੰਗਬੰਦੀ ਨੂੰ 60 ਦਿਨ ਹੋਰ ਵਧਾਉਣ ਅਤੇ ਪ੍ਰਮਾਣੂ ਗੱਲਬਾਤ ਸ਼ੁਰੂ ਕਰਨ ਲਈ ਅਸਥਾਈ ਸਮਝੌਤੇ 'ਤੇ ਪਹੁੰਚੇ
ਵਾਸ਼ਿੰਗਟਨ, 28 ਮਈ (ਏਜੰਸੀ)-ਅਮਰੀਕਾ ਵਲੋਂ ਇਕ ਪਾਸੇ ਜਿਥੇ ਈਰਾਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ, ਉਥੇ ਹੀ ਈਰਾਨ ਵਲੋਂ ਵੀ ਕੁਵੈਤ ਸਥਿਤ ਅਮਰੀਕਾ ਦੇ ਫ਼ੌਜੀ ਟਿਕਾਣਿਆਂ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਇਸ ਸਭ ਦੇ ਵਿਚਕਾਰ ਖਾੜੀ 'ਚ ਚਲ ਰਹੇ ਇਸ ਸੰਘਰਸ਼ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਅਮਰੀਕੀ ਅਤੇ ਈਰਾਨੀ ਵਾਰਤਾਕਾਰ ਵੀਰਵਾਰ ਨੂੰ ਇਕ ਅਸਥਾਈ ਸਮਝੌਤੇ 'ਤੇ ਪਹੁੰਚੇ, ਜਿਸ 'ਚ ਜੰਗਬੰਦੀ ਨੂੰ 60 ਦਿਨ ਹੋਰ ਵਧਾਉਣ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਹ ਸਮਝੌਤਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਡਗਮਗਾਉਂਦੀ ਨਜ਼ਰ ਆ ਰਹੀ ਹੈ | ਇਕ ਅਮਰੀਕੀ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਤੋਂ ਲੰਘਣ ਵਾਲੇ ਜਹਾਜ਼ਾ 'ਤੇ ਟੋਲ ਨਹੀਂ ਲਗਾਏਗਾ ਅਤੇ ਈਰਾਨ ਨੂੰ 30 ਦਿਨਾਂ ਦੇ ਅੰਦਰ ਮਹੱਤਵਪੂਰਨ ਜਲ ਮਾਰਗ ਤੋਂ ਸਾਰੀਆਂ ਬਾਰੂਦੀ ਸੁਰੰਗਾਂ ਨੂੰ ਹਟਾਉਣਾ ਹੋਵੇਗਾ | ਇਸ ਦੌਰਾਨ ਅਮਰੀਕਾ ਵੀ ਹੌਲੀ-ਹੌਲੀ ਇਸ ਜਲ 'ਤੇ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਦੇਵੇਗਾ, ਜੋ ਯੁੱਧ ਤੋਂ ਪਹਿਲਾਂ ਵਪਾਰ ਕੀਤੇ ਜਾਣ ਵਾਲੇ ਤੇਲ ਅਤੇ ਕੁਦਰਤੀ ਗੈਸ ਦੇ ਲਗਭਗ ਪੰਜਵੇਂ ਹਿੱਸੇ ਲਈ ਰਸਤਾ ਸੀ | ਇਸ ਦੇ ਬੰਦ ਹੋਣ ਨਾਲ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਨਾਲ ਦੁਨੀਆ ਭਰ 'ਚ ਬਾਲਣ ਦੀਆਂ ਕੀਮਤਾਂ ਵਧ ਗਈਆਂ ਹਨ | ਅਮਰੀਕਾ ਪਾਬੰਦੀਆਂ ਨੂੰ ਢਿੱਲ ਦੇਣ ਲਈ ਵੀ ਸਹਿਮਤ ਹੋਵੇਗਾ, ਜਿਸ ਨਾਲ ਈਰਾਨ ਨੂੰ ਆਪਣਾ ਤੇਲ ਹੋਰ ਵੇਚਣ ਦੀ ਇਜਾਜ਼ਤ ਮਿਲੇਗੀ |
ਅਮਰੀਕਾ ਨੇ ਈਰਾਨ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਨੇ ਈਰਾਨ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ | ਅਮਰੀਕਾ ਨੇ ਈਰਾਨ ਦੀ ਪਰਸ਼ੀਅਨ ਗਲਫ਼ ਸਟੇ੍ਰਟ ਅਥਾਰਿਟੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਈਰਾਨ ਦੀ ਏਅਰਲਾਈਨਾਂ ਦੀ ਲੈਂਡਿੰਗ, ਤੇਲ ਭਰਨ ਅਤੇ ਟਿਕਟ ਵਿਕਰੀ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ | ਅਮਰੀਕੀ ਵਿੱਤ ਵਿਭਾਗ ਨੇ ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਿਟੀ 'ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਸੀ ਕਿ ਇਸ ਦੇ ਜ਼ਰੀਏ ਇਸਲਾਮਿਕ ਰੈਵੋਲਿਓਸ਼ਨਰੀ ਗਾਰਡਸ ਕੋਰ (ਆਈ.ਆਰ.ਜੀ.ਸੀ.) ਸਟ੍ਰੇਟ ਆਫ਼ ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਤੋਂ ਟੋਲ ਵਸੂਲਦਾ ਹੈ | ਅਮਰੀਕਾ ਨੇ ਪਰਸ਼ੀਅਨ ਗਲਫ ਸਟੇ੍ਰਟ ਅਥਾਰਿਟੀ ਨਾਲ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਨੂੰ ਵੀ ਪਾਬੰਦੀ ਵਾਲੀ ਆਪਣੀ ਸੂਚੀ ਪਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਰਸ਼ੀਅਨ ਗਲਫ ਸਟੇ੍ਰਟ ਅਥਾਰਿਟੀ ਦੇ ਅਧਿਕਾਰਤ 'ਐਕਸ' ਖਾਤੇ ਤੋਂ ਸਟ੍ਰੇਟ ਆਫ਼ ਹੋਰਮੁਜ਼ 'ਚ ਨਿਗਰਾਨੀ ਖੇਤਰ ਦਾ ਇਕ ਨਕਸ਼ਾ ਜਾਰੀ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਸ ਖੇਤਰ ਤੋਂ ਆਵਾਜਾਈ ਲਈ ਇਸ ਸੰਗਠਨ ਨਾਲ ਤਾਲਮੇਲ ਅਤੇ ਮਨਜ਼ੂਰੀ ਲੈਣੀ ਜ਼ਰੂਰੀ ਹੈ |

ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਹੱਥ ਪੰਜਾਬ ਭਾਜਪਾ ਦੀ ਕਮਾਨ <br/> ਅਗਲੀ ਖ਼ਬਰ ਸਥਾਨਕ ਸਰਕਾਰਾਂ ਲਈ ਹੋਈਆਂ ਚੋਣਾਂ ਦਾ ਨਤੀਜਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।