03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਦੇ 8 ਨੌਜਵਾਨ ਵੱਖ ਵੱਖ ਸ਼ਹਿਰਾਂ ਤੋਂ ਗਿ੍ਫ਼ਤਾਰ <br/>

ਅਜੀਤ ਡੈਸਕ 11-04-2026
ਫ਼ਾਜ਼ਿਲਕਾ, 10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤੇ ਗਏ 11 ਨੌਜਵਾਨਾਂ 'ਚ 8 ਪੰਜਾਬ ਦੇ ਹਨ | ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਆਗੂ ਭਾਰਤ ਵਿਚ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਭਾਰਤ ਦੀਆਂ ਖ਼ੁਫ਼ੀਆ ਰਿਪੋਰਟਾਂ ਮੰਗਵਾਉਂਦੇ ਸਨ | ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰਾ ਕੁੱਝ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ ਬੈਠੇ ਆਗੂਆਂ ਵਲੋਂ ਨੌਜਵਾਨਾਂ ਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਇਸ ਕੰਮ ਲਈ ਦਿੱਤੇ ਜਾਂਦੇ ਸਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਦਿੱਲੀ ਖ਼ੁਫ਼ੀਆ ਏਜੰਸੀ ਵਲੋਂ ਵੱਖ-ਵੱਖ ਦੋ ਟੀਮਾਂ ਇਨ੍ਹਾਂ ਲੋਕਾਂ ਨੂੰ ਫੜਨ ਲਈ ਬਣਾਈਆਂ ਗਈਆਂ ਸਨ | ਗਿ੍ਫ਼ਤਾਰ ਕੀਤੇ ਗਏ ਲੋਕਾਂ 'ਚ ਤਿੰਨ ਫ਼ਾਜ਼ਿਲਕਾ ਦੇ ਰਿੰਪਲਦੀਪ ਸਿੰਘ, ਸਲਵਿੰਦਰ ਸਿੰਘ ਉਰਫ਼ ਕਾਲੂ ਅਤੇ ਬੂਟਾ ਸਿੰਘ, ਅਨਮੋਲ ਤੇ ਸਾਹਿਲ ਫ਼ਿਰੋਜ਼ਪੁਰ, ਮਨਪ੍ਰੀਤ ਸਿੰਘ ਤਰਨਤਾਰਨ, ਗੁਰਜੀਤ ਸਿੰਘ ਕਪੂਰਥਲਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਮੋਗਾ ਤੋਂ ਹੈ | ਫੜੇ ਗਏ ਨੌਜਵਾਨਾਂ ਦਾ ਬੱਬਰ ਖ਼ਾਲਸਾ ਦੀ ਜਥੇਬੰਦੀ ਨਾਲ ਕੋਈ ਸਿੱਧਾ ਸੰਪਰਕ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸਰਹੱਦੋਂ ਪਾਰ ਅਸਲਾ ਆਉਂਦਾ ਸੀ | ਜਿਨ੍ਹਾਂ ਨੂੰ ਇਹ ਵੇਚ ਕੇ ਜੋ ਪੈਸਾ ਮਿਲਦਾ ਸੀ ਉਨ੍ਹਾਂ ਦੇ ਸੀ.ਸੀ.ਟੀ.ਵੀ. ਕੈਮਰੇ ਅਤੇ ਆਪਣੀਆਂ ਤਨਖ਼ਾਹਾਂ ਰੱਖਦੇ ਸਨ |

ਪਿਛਲੀ ਖ਼ਬਰ ਸੁਖਬੀਰ ਵਲੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।