ਚੌਲਾਂਗ, (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ਦੇ ਅੱਜ ਅੱਧੀ ਰਾਤ ਤੋਂ ਰੇਟ ਤੇ ਨਿਯਮ ਬਦਲ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਅੱਜ ਦੇ ਰੇਟ ਮੁਤਾਬਿਕ ਕਾਰ ਜੀਪ ਵੈਨ ਫਾਸਟ ਟੈਗ ਦੇ 105 ਰੁਪਏ ਯੂ. ਪੀ. ਆਈ. ਰਾਹੀਂ 131.3 ਰੁਪਏ ਜਦਕਿ ਨਕਦੀ ਰਾਹੀਂ 210 ਰੁਪਏ ਹਨ | ਅੱਜ ਦੇ ਰੇਟ ਮੁਤਾਬਿਕ ਮਿਨੀ ਬੱਸ, ਐਲ. ਸੀ. ਵੀ., ਐਲ. ਜੀ. ਵੀ. ਫਾਸਟ ਟੈਗ ਦੇ 175 ਰੁਪਏ ਯੂ.ਪੀ.ਆਈ. ਰਾਹੀਂ 218.8 ਰੁਪਏ ਜਦਕਿ ਕੈਸ਼ 350 ਰੁਪਏ ਹਨ | ਅੱਜ ਦੇ ਰੇਟ ਮੁਤਾਬਿਕ ਬੱਸ, ਟਰੱਕ ਫਾਸਟ ਟੈਗ ਦੇ 360 ਰੁਪਏ ਯੂ ਪੀ. ਆਈ. ਰਾਹੀਂ 450 ਰੁਪਏ ਜਦਕਿ ਕੈਸ਼ 720 ਰੁਪਏ ਹਨ |