29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਈਰਾਨ ਵਲੋਂ ਅਮਰੀਕਾ ਦਾ ਸਭ ਤੋਂ ਘਾਤਕ 265 ਕਰੋੜੀ ਡਰੋਨ ਤਬਾਹ

ਅਜੀਤ ਡੈਸਕ 01-04-2026
ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਦੁਨੀਆ ਦੇ ਸਭ ਤੋਂ ਘਾਤਕ ਐਮ.ਕਿਊ.-9 ਰੀਪਰ ਡਰੋਨ ਨੂੰ ਡੇਗ ਦਿੱਤਾ ਹੈ | ਐਫ-35 ਲਾਈਟਨਿੰਗ ਲੜਾਕੂ ਜਹਾਜ਼ ਦੇ ਤਬਾਹ ਹੋਣ ਤੋਂ ਬਾਅਦ ਇਹ ਅਮਰੀਕਾ ਲਈ ਇਕ ਹੋਰ ਵੱਡਾ ਝਟਕਾ ਹੈ | ਇਸਫਾਹਨ ਸ਼ਹਿਰ 'ਚ ਲੰਬੀ ਦੂਰੀ ਦੇ ਐਮ.ਕਿਊ.-9 ਰੀਪਰ ਡਰੋਨ ਨੂੰ ਤਬਾਹ ਕਰ ਦਿੱਤਾ ਗਿਆ ਹੈ | ਰੂਸ ਦੀ ਤਾਸ ਖਬਰ ਏਜੰਸੀ ਨੇ ਇਸਲਾਮਿਕ ਰਿਪਬਲਿਕ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ | ਹੁਣ ਤੱਕ ਇਸ ਯੁੱਧ 'ਚ ਕਈ ਅਮਰੀਕੀ ਐਮ.ਕਿਊ.-9 ਰੀਪਰ ਡਰੋਨ ਤਬਾਹ ਹੋ ਚੁੱਕੇ ਹਨ | ਜਾਣਕਾਰੀ ਅਨੁਸਾਰ ਇਕ ਐਮ.ਕਿਊ.-9 ਡਰੋਨ ਦੀ ਕੀਮਤ 250-265 ਕਰੋੜ ਰੁਪਏ ਤੱਕ ਹੈ |

ਪਿਛਲੀ ਖ਼ਬਰ ਟਰੰਪ ਨੇ ਕੀਤੀ ਨਾਟੋ ਸਹਿਯੋਗੀਆਂ ਦੀ ਆਲੋਚਨਾ ਅਗਲੀ ਖ਼ਬਰ ਬਰਤਾਨੀਆ ਵਲੋਂ ਜੰਗ 'ਚ ਫ਼ੌਜਾਂ ਭੇਜਣ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।