08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਖਾਦ ਭੰਡਾਰ ਸਾਉਣੀ ਸੀਜ਼ਨ ਤੋਂ ਪਹਿਲਾਂ ਆਪਣੇ ਉੱਚੇ ਪੱਧਰ 'ਤੇ-ਸਰਕਾਰ <br/>

ਅਜੀਤ ਡੈਸਕ 07-03-2026

ਕਿਹਾ, ਪੱਛਮੀ ਏਸ਼ੀਆ 'ਚ ਤਣਾਅ ਕਾਰਨ ਘਰੇਲੂ ਸਪਲਾਈ ਪ੍ਰਭਾਵਿਤ ਨਹੀਂ
ਨਵੀਂ ਦਿੱਲੀ, 6 ਮਾਰਚ (ਪੀ.ਟੀ.ਆਈ.)-ਸਰਕਾਰ ਨੇ ਕਿਸਾਨਾਂ ਨੂੰ ਬਿਨਾਂ ਘਬਰਾਏ ਸਾਉਣੀ ਦੀਆਂ ਤਿਆਰੀਆਂ ਨਾਲ ਅੱਗੇ ਵਧਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਭਾਰਤ ਦੇ ਖਾਦ ਭੰਡਾਰ ਸਾਉਣੀ (ਗਰਮੀਆਂ) ਫਸਲ ਸੀਜ਼ਨ ਤੋਂ ਪਹਿਲਾਂ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ ਤੇ ਪੱਛਮੀ ਏਸ਼ੀਆ ਤੇ ਹੋਰਮੁਜ਼ ਜਲਡਮਰੂ 'ਚ ਚੱਲ ਰਹੇ ਭੂ-ਰਾਜਨੀਤਿਕ ਤਣਾਅ ਤੋਂ ਘਰੇਲੂ ਸਪਲਾਈ ਪ੍ਰਭਾਵਿਤ ਨਹੀਂ ਹੈ | ਖਾਦ ਵਿਭਾਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਸ਼ੁੱਕਰਵਾਰ ਤੱਕ ਕੁੱਲ ਖਾਦ ਭੰਡਾਰ 177.31 ਲੱਖ ਟਨ ਸੀ, ਜੋ ਕਿ ਇਕ ਸਾਲ ਪਹਿਲਾਂ 129.85 ਲੱਖ ਟਨ ਤੋਂ 36.5 ਪ੍ਰਤੀਸ਼ਤ ਵੱਧ ਹੈ | ਵਿਭਾਗ ਨੇ ਕਿਹਾ ਹੈ ਕਿ ਕਿਸਾਨ ਸਰਕਾਰ ਦੀ ਤਰਜੀਹ ਹਨ ਤੇ ਉਨ੍ਹਾਂ ਦੇ ਹਿੱਤਾਂ ਨਾਲ ਕਿਸੇ ਵੀ ਹਾਲਤ 'ਚ ਸਮਝੌਤਾ ਨਹੀਂ ਕੀਤਾ ਜਾਵੇਗਾ | ਚੌਲਾਂ ਵਰਗੀਆਂ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਜੂਨ ਤੋਂ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ | ਸਰਕਾਰ ਨੇ ਕਿਹਾ ਹੈ ਕਿ ਯੂਰੀਆ ਦਾ ਸਟਾਕ, ਸਭ ਤੋਂ ਵੱਧ ਖਪਤ ਹੋਣ ਵਾਲੀ ਖਾਦ ਤੇ ਕੁਦਰਤੀ ਗੈਸ ਫੀਡਸਟਾਕ 'ਤੇ ਭਾਰੀ ਨਿਰਭਰ, 59.30 ਲੱਖ ਟਨ ਹੈ | ਡਾਇਮੋਨੀਅਮ ਫਾਸਫੇਟ (ਡੀ.ਏ.ਪੀ.) ਦੀ ਵਸਤੂ ਸੂਚੀ 25.13 ਲੱਖ ਟਨ ਹੈ ਜਦਕਿ ਐਨ.ਪੀ.ਕੇ.ਐਸ. ਖਾਦਾਂ ਦਾ ਭੰਡਾਰ 55.87 ਲੱਖ ਟਨ ਤੱਕ ਪਹੁੰਚ ਗਿਆ ਹੈ | ਸਰਕਾਰ ਨੇ ਕਿਹਾ ਕਿ ਉਸ ਨੇ ਫਰਵਰੀ 2026 ਤੱਕ 98 ਲੱਖ ਟਨ ਤਿਆਰ ਖਾਦਾਂ ਦੀ ਦਰਾਮਦ ਕੀਤੀ ਹੈ | ਅਗਲੇ ਤਿੰਨ ਮਹੀਨਿਆਂ 'ਚ ਡਲੀਵਰੀ ਲਈ 17 ਲੱਖ ਟਨ ਹੋਰ ਸ਼ਿਪਮੈਂਟ ਪਹਿਲਾਂ ਹੀ ਤਿਆਰ ਹਨ | ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਨੇ ਖੇਤਰੀ ਕੀਮਤਾਂ ਤੇ ਸਪਲਾਈ ਅਸਥਿਰਤਾ ਤੋਂ ਬਚਣ ਲਈ ਫਾਸਫੇਟਿਕ ਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ ਲਈ ਪ੍ਰਮੁੱਖ ਅੰਤਰਰਾਸ਼ਟਰੀ ਉਤਪਾਦਕਾਂ ਨਾਲ ਲੰਬੇ ਸਮੇਂ ਦੇ ਸਪਲਾਈ ਸਮਝੌਤੇ ਵੀ ਪ੍ਰਾਪਤ ਕੀਤੇ ਹਨ | ਐਲ.ਐਨ.ਜੀ. ਸਪਲਾਈ ਵਿਘਨਾਂ ਬਾਰੇ ਚਿੰਤਾਵਾਂ 'ਤੇ ਵਿਭਾਗ ਨੇ ਕਿਹਾ ਹੈ ਕਿ ਉੱਚ-ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਖਾਦ ਖੇਤਰ ਨੂੰ ਗੈਸ ਵੰਡ ਨੂੰ ਸਭ ਤੋਂ ਵੱਧ ਰਾਸ਼ਟਰੀ ਤਰਜੀਹ ਦਿੱਤੀ ਗਈ ਹੈ |

ਪਿਛਲੀ ਖ਼ਬਰ ਰਾਜਪਾਲ ਦੇ ਭਾਸ਼ਨ ਦਾ ਬਾਈਕਾਟ ਕਰਨ ਨੂੰ ਲੈ ਕੇ 'ਆਪ' ਦੇ ਮੰਤਰੀਆਂ ਵਲੋਂ ਕਾਂਗਰਸ ਦੀ ਨਿਖੇਧੀ <br/> ਅਗਲੀ ਖ਼ਬਰ 11 ਨੂੰ ਗ਼ਦਰੀ ਬਾਬਿਆਂ ਦੇ ਪਿੰਡ ਸੁਰਸਿੰਘ ਵਿਖੇ ਹੋ ਰਹੇ ਜਥੇ ਮਾਰਚ 'ਚ ਖੇਤ ਮਜ਼ਦੂਰ ਸ਼ਾਮਿਲ ਹੋਣਗੇ-ਗੋਹਲਵੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।