08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਮਰੀਕਾ ਵਲੋਂ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ 30 ਦਿਨਾਂ ਦੀ ਛੋਟ

ਅਜੀਤ ਡੈਸਕ 07-03-2026

ਨਿਊਯਾਰਕ/ਵਾਸ਼ਿੰਗਟਨ, 6 ਮਾਰਚ (ਪੀ. ਟੀ. ਆਈ.)-ਈਰਾਨ ਨਾਲ ਵੱਧਦੇ ਟਕਰਾਅ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਲਈ 30 ਦਿਨਾਂ ਦੀ ਆਰਜ਼ੀ ਛੋਟ ਦੇਣ ਦਾ ਐਲਾਨ ਕੀਤਾ ਹੈ | ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਉਤਪਾਦਨ ਰਿਕਾਰਡ ਪੱਧਰ 'ਤੇ ਹੈ ਪਰ ਵਿਸ਼ਵ ਬਾਜ਼ਾਰ 'ਚ ਤੇਲ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ | ਬੇਸੈਂਟ ਨੇ ਸਪੱਸ਼ਟ ਕੀਤਾ ਕਿ ਇਹ ਇਕ ਸੋਚਿਆ ਸਮਝਿਆ ਕਦਮ ਹੈ, ਜਿਸ ਨਾਲ ਰੂਸ ਨੂੰ ਕੋਈ ਵੱਡਾ ਵਿੱਤੀ ਫਾਇਦਾ ਨਹੀਂ ਹੋਵੇਗਾ, ਕਿਉਂਕਿ ਇਹ ਸਿਰਫ਼ ਉਸ ਤੇਲ ਦੇ ਲੈਣ-ਦੇਣ ਲਈ ਹੈ, ਜੋ ਪਹਿਲਾਂ ਹੀ ਸਮੁੰਦਰੀ ਰਸਤੇ ਵਿਚ ਫਸਿਆ ਹੋਇਆ ਹੈ | ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨੂੰ ਇਕ ਮਹੱਤਵਪੂਰਨ ਸਾਂਝੇਦਾਰ ਦੱਸਦਿਆਂ ਉਮੀਦ ਜਤਾਈ ਹੈ ਕਿ ਨਵੀਂ ਦਿੱਲੀ ਆਉਣ ਵਾਲੇ ਸਮੇਂ ਵਿਚ ਅਮਰੀਕੀ ਤੇਲ ਦੀ ਖਰੀਦ ਵਿਚ ਵਾਧਾ ਕਰੇਗੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ਨੇ ਭਾਰਤ 'ਤੇ 25 ਫ਼ੀਸਦੀ ਟੈਰਿਫ ਲਗਾਇਆ ਸੀ, ਜਿਸ ਨੂੰ ਪਿਛਲੇ ਮਹੀਨੇ ਇਕ ਅੰਤਰਿਮ ਵਪਾਰਕ ਸਮਝੌਤੇ ਤੋਂ ਬਾਅਦ ਹਟਾ ਲਿਆ ਗਿਆ ਸੀ | ਇਸ ਛੋਟ ਦਾ ਮੁੱਖ ਮਕਸਦ ਈਰਾਨ ਵਲੋਂ ਵਿਸ਼ਵ ਊਰਜਾ ਸਪਲਾਈ ਵਿਚ ਪੈਦਾ ਕੀਤੇ ਜਾ ਰਹੇ ਦਬਾਅ ਨੂੰ ਘੱਟ ਕਰਨਾ ਹੈ, ਜਦੋਂਕਿ ਭਾਰਤ ਨੇ ਵੀ ਰੂਸ 'ਤੇ ਨਿਰਭਰਤਾ ਘਟਾ ਕੇ ਅਮਰੀਕੀ ਊਰਜਾ ਉਤਪਾਦਾਂ ਨੂੰ ਅਪਣਾਉਣ ਦੀ ਵਚਨਬੱਧਤਾ ਦਹੁਰਾਈ ਹੈ |

ਪਿਛਲੀ ਖ਼ਬਰ ਬਜਟ ਇਜਲਾਸ ਦੇ ਪਹਿਲੇ ਦਿਨ ਕਾਂਗਰਸੀ ਆਗੂਆਂ ਵਲੋਂ ਵਿਧਾਨ ਸਭਾ ਦੇ ਘਿਰਾਓ ਦੀ ਕੋਸ਼ਿਸ਼ <br/> ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।