09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

'ਵਾਕਆਊਟ' ਦੀ ਜਗ੍ਹਾ ਸਦਨ ਦੀ ਸੁਚੱਜੀ ਵਰਤੋਂ ਕੀਤੀ ਜਾਵੇ-ਰਾਜਪਾਲ

ਅਜੀਤ ਡੈਸਕ 07-03-2026

ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਦੇ ਭਾਸ਼ਣ ਦਾ ਸਾਰ ਉਹ ਹੁੰਦਾ ਹੈ, ਜਿਸ ਨੂੰ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀਤਾ ਹੁੰਦਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਦੀ ਯੋਜਨਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਬਜਟ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਹੁੰਦਾ ਹੈ, ਜੋ ਕਿ ਸੰਵਿਧਾਨਿਕ ਵਿਵਸਥਾ ਹੈ | ਉਨ੍ਹਾਂ ਵਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਭਾਸ਼ਣ ਨੂੰ ਸਾਰਿਆਂ ਵਲੋਂ ਸੁਣਿਆ ਜਾਵੇ ਅਤੇ ਜੋ ਵੀ ਆਲੋਚਨਾ ਕਰਨੀ ਹੈ, ਉਸ ਲਈ ਸਦਨ ਮੌਜੂਦ ਹੈ, ਉਥੇ ਆਪਣੀ ਗੱਲ ਰੱਖੀ ਜਾਵੇ ਪਰ ਸ਼ਾਇਦ ਵਿਰੋਧੀ ਧਿਰ ਦੀ ਇਹ ਇੱਛਾ ਨਹੀਂ ਸੀ ਜਿਸ ਲਈ ਉਨ੍ਹਾਂ ਨੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕਰ ਦਿੱਤਾ ਪਰ ਮੇਰੀ ਅਪੀਲ ਅਜੇ ਵੀ ਹੈ ਕਿ ਵਿਰੋਧੀ ਧਿਰਾਂ ਵਲੋਂ ਜਿੰਨੀ ਸਦਨ ਦੀ ਵਰਤੋਂ ਆਪਣੀ ਗੱਲ ਰੱਖਣ ਲਈ ਕੀਤੀ ਜਾਵੇਗੀ, ਓਨਾ ਹੀ ਉਹ ਫ਼ਾਇਦੇ ਵਿਚ ਰਹਿਣਗੇ ਅਤੇ ਜੇਕਰ ਤੁਸੀਂ ਸਦਨ ਦੀ ਵਰਤੋਂ ਆਪਣੀ ਗੱਲ ਰਿਕਾਰਡ ਕਰਾਉਣ ਲਈ ਅਤੇ ਲੋਕਾਂ ਦੀ ਗੱਲ ਰੱਖਣ ਲਈ ਨਹੀਂ ਕੀਤੀ ਤਾਂ ਉਸ ਦੇ ਵਿਚ ਨੁਕਸਾਨ ਤੁਹਾਡਾ ਹੀ ਹੋਵੇਗਾ |

ਪਿਛਲੀ ਖ਼ਬਰ ਬਾਜਵਾ ਦੀ ਅਗਵਾਈ 'ਚ ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ <br/> ਅਗਲੀ ਖ਼ਬਰ ਮੰਤਰੀ ਮੰਡਲ ਵਲੋਂ ਸਾਲ 2026-27 ਲਈ ਬਜਟ ਅਨੁਮਾਨਾਂ ਨੂੰ ਪ੍ਰਵਾਨਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।