21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭਾਰਤ ਦੁਨੀਆ ਲਈ ਉਮੀਦ ਦੀ ਕਿਰਨ ਬਣ ਕੇ ਉੱਭਰ ਰਿਹੈ-ਮੋਦੀ

ਨਵੀਂ ਦਿੱਲੀ ਵਿਖੇ ਬਜਟ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਾਲ ਹਨ ਕਿਰਨ ਰਿਜਿਜੂ, ਅਰਜੁਨ ਰਾਮ ਮੇਘਵਾਲ ਅਤੇ ਐਲ. ਮੁਰੂਗਨ | ਤਸਵੀਰ : ਸ਼ਿਆਮ ਸੁੰਦਰ<br/> 30-01-2026

ਕਿਹਾ, ਲਗਾਤਾਰ ਨੌਵੀਂ ਵਾਰ ਬਜਟ ਪੇਸ਼ ਕਰਨ ਵਾਲੀ ਪਹਿਲੀ ਔਰਤ ਵਿੱਤ ਮੰਤਰੀ ਬਣੀ ਸੀਤਾਰਮਨ
ਨਵੀਂ ਦਿੱਲੀ, 29 ਜਨਵਰੀ (ਉਪਮਾ ਡਾਗਾ ਪਾਰਥ)-'ਸਰਕਾਰ ਦੇ ਹਰ ਫ਼ੈਸਲੇ 'ਚ ਦੇਸ਼ ਦੀ ਪ੍ਰਗਤੀ ਹੀ ਟੀਚਾ ਹੈ ਅਤੇ ਪਛਾਣ ਰਿਫਾਰਮ (ਸੁਧਾਰ), ਪਰਫਾਰਮ (ਪ੍ਰਦਰਸ਼ਨ) ਅਤੇ ਟ੍ਰਾਂਸਫਾਰਮ (ਬਦਲਾਅ) ਹੈ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਜਟ ਇਜਲਾਸ ਦੀ ਸ਼ੁਰੂਆਤ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤਾ | ਮੋਦੀ ਨੇ ਆਪਣੇ ਸੰਬੋਧਨ 'ਚ ਹਾਲ 'ਚ ਯੂਰਪੀਅਨ ਯੂਨੀਅਨ ਨਾਲ ਹੋਏ 'ਮੁਕਤ ਵਪਾਰ ਸਮਝੌਤੇ' ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੇ ਉਤਪਾਦਕਾਂ ਲਈ ਯੂਰਪੀਅਨ ਯੂਨੀਅਨ ਦਾ ਬਾਜ਼ਾਰ ਖੁੱਲ੍ਹ ਗਿਆ ਹੈ | ਉਨ੍ਹਾਂ ਉਤਪਾਦਕਾਂ ਨੂੰ ਗੁਣਵੱਤਾ ਵੱਲ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੰਪਨੀਆਂ ਦਾ ਬ੍ਰਾਂਡ, ਦੇਸ਼ ਦੇ ਬ੍ਰਾਂਡ ਦੇ ਨਾਲ ਨਵੇਂ ਫਖ਼ਰ ਨਾਲ ਭਰੇਗਾ | ਇਹ ਸਮਝੌਤਾ ਸਾਡੇ ਦੇਸ਼ ਦੇ ਮਛੇਰਿਆਂ, ਕਿਸਾਨ, ਨੌਜਵਾਨਾਂ ਅਤੇ ਜੋ ਲੋਕ ਸਰਵਿਸ ਸੈਕਟਰ 'ਚ ਜਾਣ ਦੇ ਚਾਹਵਾਨ ਹਨ, ਉਨ੍ਹਾਂ ਲਈ ਵੱਡੇ ਮੌਕੇ ਲੈ ਕੇ ਆ ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ ਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਵਿਸ਼ਵ ਲਈ ਉਮੀਦ ਦੀ ਕਿਰਨ ਅਤੇ ਆਕਰਸ਼ਣ ਦਾ ਕੇਂਦਰ ਵੀ ਬਣਿਆ ਹੈ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਔਰਤ ਵਿੱਤ ਮੰਤਰੀ ਹਨ ਜੋ ਲਗਾਤਾਰ ਨੌਵੀਂ ਵਾਰ ਬਜਟ ਪੇਸ਼ ਕਰਨਗੇ |

ਪਿਛਲੀ ਖ਼ਬਰ ਭਾਰਤ ਨੂੰ ਟੈਰਿਫਾਂ ਬਾਰੇ ਘੱਟ ਤੇ ਵਪਾਰ ਨੂੰ ਵਧਾਉਣ ਲਈ ਮੌਕਿਆਂ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ-ਅਜੈ ਬੰਗਾ ਅਗਲੀ ਖ਼ਬਰ ਮੇਧਾ ਪਾਟਕਰ ਵਲੋਂ ਦਾਇਰ ਮਾਣਹਾਨੀ ਮਾਮਲੇ 'ਚ ਉਪ ਰਾਜਪਾਲ ਸਕਸੈਨਾ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।