ਸਭ ਠੀਕ ਹੈ, ਅਸੀਂ ਇਕਜੁੱਟ ਹਾਂ-ਥਰੂਰ
ਅਜੀਤ ਡੈਸਕ
30-01-2026
ਨਵੀਂ ਦਿੱਲੀ, 29 ਜਨਵਰੀ (ਪੀ.ਟੀ.ਆਈ.)-ਕਾਂਗਰਸ ਪਾਰਟੀ ਅੰਦਰ ਉੱਭਰੇ ਮਤਭੇਦਾਂ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ¢ ਇਸ ਮÏਕੇ ਥਰੂਰ ਨੇ ਕਿਹਾ ਕਿ ਸਭ ਠੀਕ ਹੈ ਅਤੇ ਉਹ ਪਾਰਟੀ ਲੀਡਰਸ਼ਿਪ ਨਾਲ ਇਕਜੁੱਟ ਹਨ¢ ਇਹ ਮੀਟਿੰਗ ਖੜਗੇ ਦੇ ਚੈਂਬਰ ਵਿੱਚ ਇਕ ਘੰਟੇ ਤੋਂ ਵੱਧ ਚੱਲੀ¢ ਸੂਤਰਾਂ ਮੁਤਾਬਕ, ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ¢ ਮੀਟਿੰਗ ਬਾਅਦ ਥਰੂਰ ਨੇ ਕਿਹਾ, 'ਸਭ ਠੀਕ ਹੈ¢ ਅਸੀਂ ਪਾਰਟੀ ਲੀਡਰਸ਼ਿਪ ਨਾਲ ਇਕਜੁੱਟ ਹਾਂ¢ ਮੀਟਿੰਗ 'ਚ ਰਚਨਾਤਮਿਕ ਅਤੇ ਸਿਕਾਰਾਤਮਿਕ ਗੱਲਬਾਤ ਹੋਈ¢' ਉਨ੍ਹਾਂ ਨੇ ਕਿਹਾ, 'ਮੈਂ ਕਿਸੇ ਚੀਜ਼ ਲਈ ਉਮੀਦਵਾਰ ਬਣਨ ਵਿੱਚ ਦਿਲਚਸਪੀ ਨਹੀਂ ਰੱਖਦਾ¢ ਮੈਂ ਪਹਿਲਾਂ ਹੀ ਸੰਸਦ ਮੈਂਬਰ ਹਾਂ ਅਤੇ ਮੇਰੇ ਵੋਟਰਾਂ ਦਾ ਭਰੋਸਾ ਮੇਰੇ ਉੱਤੇ ਹੈ¢ ਸੰਸਦ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਸੰਭਾਲ ਕਰਨਾ ਮੇਰਾ ਕੰਮ ਹੈ¢' ਪਿਛਲੇ ਹਫ਼ਤੇ ਥਰੂਰ ਨੇ ਕੇਰਲ ਚੋਣਾਂ ਲਈ ਪਾਰਟੀ ਦੀ ਮੁੱਖ ਸਿਆਸੀ ਬੈਠਕ ਛੱਡੀ ਸੀ¢ ਸੂਤਰਾਂ ਮੁਤਾਬਕ ਇਹ ਨਾਰਾਜ਼ਗੀ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਮÏਜੂਦਗੀ ਨੂੰ ਸਵੀਕਾਰ ਨਾ ਕਰਨ ਅਤੇ ਸੂਬਾਈ ਆਗੂਆਂ ਵੱਲੋਂ ਉਨ੍ਹਾਂ ਨੂੰ 'ਸਾਈਡਲਾਈਨ' ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹੋਈ¢ ਥਰੂਰ ਦੇ ਕਰੀਬੀਆਂ ਮੁਤਾਬਕ, 19 ਜਨਵਰੀ ਨੂੰ ਕੋਚੀ ਵਿੱਚ ਸਮਾਗਮ ਦÏਰਾਨ ਰਾਹੁਲ ਗਾਂਧੀ ਨੇ ਮੰਚ 'ਤੇ ਮÏਜੂਦ ਕਈ ਸੀਨੀਅਰ ਆਗੂਆਂ ਦੇ ਨਾਂਅ ਲਏ, ਪਰ ਸ਼ਸ਼ੀ ਥਰੂਰ ਨੂੰ ਨਜ਼ਰਅੰਦਾਜ਼ ਕਰ ਦਿੱਤਾ¢ ਇਸ ਤੋਂ ਪਹਿਲਾਂ ਵੀ ਸੂਬਾਈ ਆਗੂਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰ ਰਹੇ ਸਨ¢