07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ

ਅਜੀਤ ਡੈਸਕ 22-01-2026

ਟੋਕੀਓ, 21 ਜਨਵਰੀ (ਏਜੰਸੀਆਂ)-ਜਪਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਹੱਤਿਆ ਕਰਨ ਵਾਲੇ ਤੇਤਸੁਯਾ ਯਾਮਾਗਾਮੀ (45) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਆਬੇ ਦੀ ਜੁਲਾਈ 2022 ਵਿਚ ਪੱਛਮੀ ਸ਼ਹਿਰ ਨਾਰਾ ਵਿਚ ਚੋਣ ਪ੍ਰਚਾਰ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ | ਯਾਮਾਗਾਮੀ ਨੇ ਆਬੇ ਦੀ ਹੱਤਿਆ ਕਰਨ ਦਾ ਦੋਸ਼ ਕਬੂਲ ਕਰ ਲਿਆ ਸੀ | ਜਾਪਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ 'ਚੋਂ ਇਕ ਆਬੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਮਗਰੋਂ ਇਕ ਨਿਯਮਤ ਕਾਨੂੰਨਸਾਜ਼ ਵਜੋਂ ਸੇਵਾ ਨਿਭਾਅ ਰਹੇ ਸਨ | ਆਬੇ ਦੀ ਹੱਤਿਆ ਨੇ ਸਖ਼ਤ ਬੰਦੂਕ ਨਿਯੰਤਰਣ ਵਾਲੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ | ਯਾਮਾਗਾਮੀ ਨੂੰ ਅਕਤੂਬਰ ਮਹੀਨੇ ਵਿਚ ਸ਼ੁਰੂ ਹੋਏ ਮੁਕੱਦਮੇ ਵਿਚ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਸੀ | ਨਾਰਾ ਜ਼ਿਲ੍ਹਾ ਅਦਾਲਤ ਨੇ ਫ਼ੈਸਲੇ ਦੀ ਪੁਸ਼ਟੀ ਕੀਤੀ ਅਤੇ ਸਰਕਾਰੀ ਵਕੀਲਾਂ ਦੀ ਬੇਨਤੀ ਅਨੁਸਾਰ ਯਾਮਾਗਾਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ |

ਪਿਛਲੀ ਖ਼ਬਰ ਅਜਿਹੀ ਲੜਾਈ ਨਾ ਲੜੋ ਜਿਸ ਨਾਲ ਮੁੜ ਸੁਲਾਹ ਕਰਨ ਦਾ ਰਾਹ ਬੰਦ ਹੋ ਜਾਵੇ। -ਸ਼ੇਖ਼ ਫ਼ਰੀਦ ਅਗਲੀ ਖ਼ਬਰ ਗੁਰੂ ਸਾਹਿਬਾਨ ਦੇ ਅਪਮਾਨ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਦਿੱਲੀ ਪੁਲਿਸ ਕੋਲ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।