ਅਮਰੀਕਾ-ਯੂਰਪੀਅਨ ਯੂਨੀਅਨ ਵਪਾਰ ਸਮਝÏਤਾ ਕੀਤਾ ਮੁਅੱਤਲ
ਦਾਵੋਸ (ਸਵਿਟਜ਼ਰਲੈਂਡ), 21 ਜਨਵਰੀ (ਏਜੰਸੀ)-ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਜੁਲਾਈ 2025 'ਚ ਇਕ ਵਪਾਰ ਸਮਝÏਤੇ 'ਤੇ ਸਹਿਮਤ ਹੋਏ ਸਨ | ਯੂਰਪੀ ਸੰਸਦ ਨੇ ਹੁਣ ਇਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ | ਯੂਰਪੀ ਸੰਸਦ ਨੇ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ | ਯੂਰਪੀ ਸੰਸਦ ਨੇ ਬੁੱਧਵਾਰ ਨੂੰ ਅਮਰੀਕਾ ਨਾਲ ਯੂਰਪੀਅਲ ਯੂਨੀਅਨ ਵਪਾਰ ਸਮਝÏਤਾ ਮੁਅੱਤਲ ਕਰ ਦਿੱਤਾ | ਯੂਰਪੀ ਸੰਸਦ ਦੇ ਇਸ ਫ਼ੈਸਲੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ | ਅਮਰੀਕਾ ਅਤੇ ਯੂਰਪੀ ਸੰਘ ਜੁਲਾਈ 2025 'ਚ ਇਸ ਵਪਾਰ ਸਮਝÏਤੇ 'ਤੇ ਸਹਿਮਤ ਹੋਏ ਸਨ, ਪਰ ਯੂਰਪੀ ਸੰਸਦ ਨੇ ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਰੀਨਲੈਂਡ ਨੂੰ ਹਾਸਿਲ ਕਰਨ ਦੀ ਮੰਗ ਅਤੇ ਇਸ ਯੋਜਨਾ ਦਾ ਵਿਰੋਧ ਕਰਨ ਵਾਲੇ ਯੂਰਪੀਅਲ ਸਹਿਯੋਗੀਆਂ 'ਤੇ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਜਵਾਬ 'ਚ ਚੁੱਕਿਆ | ਯੂਰਪੀ ਸੰਸਦ ਦੇ ਮੈਂਬਰ ਅਤੇ ਯੂਰਪੀ ਸੰਘ-ਅਮਰੀਕਾ ਵਪਾਰ ਸੰਬੰਧਾਂ 'ਤੇ ਆਈ. ਐਨ. ਟੀ. ਏ. ਕਮੇਟੀ ਦੇ ਚੇਅਰਮੈਨ ਬਰੈਂਡ ਲੈਂਜ ਨੇ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ 'ਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਯੂਰਪੀਅਲ ਦੇਸ਼ਾਂ 'ਤੇ 10 ਤੋਂ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀਆਂ ਯੋਜਨਾਵਾਂ ਉਸ ਵਪਾਰ ਸਮਝÏਤੇ ਦੀਆਂ ਸ਼ਰਤਾਂ ਦੇ ਵਿਰੁੱਧ ਹਨ | ਸਵਿਟਜ਼ਰਲੈਂਡ ਦੇ ਦਾਵੋਸ 'ਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਸ਼ਨ ਦਾ ਹਵਾਲਾ ਦਿੰਦੇ ਹੋਏ ਬਰੈਂਡ ਲੈਂਜ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਆਪਣਾ ਰੁਖ਼ ਨਹੀਂ ਬਦਲਿਆ | ਉਹ ਜਲਦੀ ਤੋਂ ਜਲਦੀ ਗਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਖ਼ਤਰੇ ਖਤਮ ਹੋਣ ਤੱਕ ਕਿਸੇ ਵੀ ਸਮਝÏਤੇ ਦੀ ਕੋਈ ਸੰਭਾਵਨਾ ਨਹੀਂ ਹੈ | ਉਨ੍ਹਾਂ ਕਿਹਾ ਕਿ ਅਸੀਂ ਗਰੀਨਲੈਂਡ ਸੰਬੰਧੀ ਸਥਿਤੀ ਅਤੇ ਇਨ੍ਹਾਂ ਖ਼ਤਰਿਆਂ ਨੂੰ ਸਪੱਸ਼ਟ ਹੋਣ ਤੱਕ ਪ੍ਰਕਿਰਿਆ ਨੂੰ ਰੋਕ ਦੇਵਾਂਗੇ | ਲੈਂਜ ਨੇ ਟਰੰਪ 'ਤੇ ਗਰੀਨਲੈਂਡ ਨੂੰ ਖ਼ਰੀਦਣ ਲਈ ਰਾਜਨੀਤਕ ਦਬਾਅ ਦੇ ਸਾਧਨ ਵਜੋਂ ਟੈਰਿਫ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਇਸ ਕਦਮ ਨੂੰ ਯੂਰਪੀ ਸੰਘ ਦੀ ਆਰਥਿਕ ਅਤੇ ਖੇਤਰੀ ਪ੍ਰਭੂਸੱਤਾ 'ਤੇ ਹਮਲਾ ਦੱਸਿਆ |
ਗਰੀਨਲੈਂਡ 'ਤੇ ਵਿਵਾਦ ਦਰਮਿਆਨ ਯੂਰਪੀ ਸੰਸਦ ਦਾ ਟਰੰਪ ਨੂੰ ਵੱਡਾ ਝਟਕਾ <br/>
ਅਜੀਤ ਡੈਸਕ
22-01-2026