08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਢਾਹੇ ਜਾਣਗੇ ਕ੍ਰਿਸ਼ੀ ਭਵਨ ਅਤੇ ਸ਼ਾਸਤਰੀ ਭਵਨ

ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਕੇਂਦਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਥਿਤ ਕ੍ਰਿਸ਼ੀ ਭਵਨ ਅਤੇ ਸ਼ਾਸਤਰੀ ਭਵਨ ਨੂੰ ਢਾਹ ਕੇ ਉਥੇ ਕਾਮਨ ਸੈਂਟਰਲ ਸੈਕਟਰੀਏਟ (ਸੀ. ਸੀ. ਐਸ.) ਇਮਾਰਤ 4 ਅਤੇ 5 ਦੇ ਨਿਰਮਾਣ ਦਾ ਫੈਸਲਾ ਕੀਤਾ ਹੈ | ਇਸ ਪ੍ਰਾਜੈਕਟ 'ਤੇ ਕੁੱਲ 3000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ | ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਸੰਬੰਧ 'ਚ ਸੋਮਵਾਰ ਨੂੰ ਟੈਂਡਰ ਜਾਰੀ ਕੀਤਾ, ਜਿਸ ਮੁਤਾਬਿਕ ਸੱਤ ਮੰਜ਼ਿਲਾ ਕ੍ਰਿਸ਼ੀ ਭਵਨ ਅਤੇ ਸ਼ਾਸਤਰੀ ਭਵਨ ਦੇ ਵਿੰਗ ਏ ਤੋਂ ਜੀ ਤੱਕ ਨੂੰ ਪੂਰੀ ਤਰ੍ਹਾਂ ਤੋੜਿਆ ਜਾਵੇਗਾ | ਸੀ.ਸੀ.ਐਸ. ਇਮਾਰਤ 4 ਅਤੇ 5 'ਚ ਅੱਠ-ਅੱਠ ਮੰਜ਼ਿਲਾਂ ਹੋਣਗੀਆਂ | ਇਸ 'ਚ ਬੇਸਮੇਂਟ, ਗ੍ਰਾਊਾਡ ਫਲੋਰ, ਸੱਤ ਮੰਜ਼ਿਲਾਂ ਅਤੇ ਟੈਰੇਸ ਸ਼ਾਮਿਲ ਹੋਣਗੇ | ਪ੍ਰਾਜੈਕਟ ਦੇ ਨਿਰਮਾਣ ਦੀ ਸਮਾਂ-ਹੱਦ ਦੋ ਸਾਲ ਹੈ ਜਦਕਿ ਪ੍ਰਾਜੈਕਟ ਤਹਿਤ ਨਿਰਮਾਣ ਤੋਂ ਬਾਅਦ 5 ਸਾਲ ਤੱਕ ਸੰਚਾਲਨ ਅਤੇ ਰੱਖ-ਰਖਾਵ ਵੀ ਠੇਕੇ 'ਚ ਸ਼ਾਮਿਲ ਹੋਵੇਗਾ | ਦੱਸਣਯੋਗ ਹੈ ਕ੍ਰਿਸ਼ੀ ਭਵਨ 'ਚ ਖੇਤੀ, ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਜਿਹੇ ਮੰਤਰਾਲੇ ਕੰਮ ਕਰਦੇ ਹਨ ਜਦਕਿ ਸ਼ਾਸਤਰੀ ਭਵਨ 'ਚ ਸੂਚਨਾ ਅਤੇ ਪ੍ਰਸਾਰਨ, ਸਿੱਖਿਆ ਅਤੇ ਸੱਭਿਆਚਾਰ ਜਿਹੇ ਵਿਭਾਗ ਕੰਮ ਕਰਦੇ ਹਨ | ਇਨ੍ਹਾਂ ਇਮਾਰਤਾਂ 'ਚ ਕੰਮ ਕਰਨ ਵਾਲੇ ਮੰਤਰਾਲਿਆਂ ਨੂੰ ਨਵੇਂ ਸੀ.ਸੀ.ਐਸ. ਭਵਨ, ਕਰਤਵੱਯ ਭਵਨ 2 'ਚ ਸ਼ਿਫਟ ਕੀਤਾ ਜਾਵੇਗਾ | ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ 120 ਕਮਰੇ, ਸੱਭਿਆਚਾਰਕ ਮੰਤਰਾਲੇ ਨੂੰ 45 ਕਮਰੇ, ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ 110 ਕਮਰੇ, ਰਸਾਇਣ ਅਤੇ ਖਾਦ ਮੰਤਰਾਲੇ ਨੂੰ 30 ਕਮਰੇ, ਖੇਤੀ ਮੰਤਰਾਲੇ ਨੂੰ 12 ਕਮਰੇ ਅਤੇ ਸਿੱਖਿਆ ਮੰਤਰਾਲੇ ਨੂੰ 50 ਤੋਂ ਵੱਧ ਕਮਰੇ ਦਿੱਤੇ ਗਏ ਹਨ | ਇਨ੍ਹਾਂ ਮੰਤਰਾਲਿਆਂ ਦੇ ਮੱਧ ਫਰਵਰੀ ਤੱਕ ਸ਼ਿਫਟ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਵਲੋਂ ਬਜਟ ਇਜਲਾਸ 'ਚ ਸ਼ਾਮਿਲ ਹੋਣ ਲਈ ਮੁੜ ਪੈਰੋਲ ਦੀ ਮੰਗ ਅਗਲੀ ਖ਼ਬਰ ਸ਼ੁੱਧ ਵੋਟਰ ਸੂਚੀ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਕੁੰਜੀ-ਮੁੱਖ ਚੋਣ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।