18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖ਼ਾਲਿਦਾ ਜ਼ੀਆ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 01-01-2026
ਪਤੀ ਦੀ ਕਬਰ ਨੇੜੇ ਕੀਤਾ ਸਪੁਰਦ-ਏ-ਖ਼ਾਕ
ਢਾਕਾ, 31 ਦਸੰਬਰ (ਪੀ. ਟੀ. ਆਈ.)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀ.ਐਨ.ਪੀ. ਦੀ ਚੇਅਰਪਰਸਨ ਖਾਲਿਦਾ ਜ਼ੀਆ ਨੂੰ ਬੁੱਧਵਾਰ ਨੂੰ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਖਾਲਿਦਾ ਜ਼ੀਆ ਨੂੰ ਸੰਸਦ ਭਵਨ ਦੇ ਨੇੜੇ ਉਨ੍ਹਾਂ ਦੇ ਪਤੀ ਅਤੇ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ੀਆਓਰ ਰਹਿਮਾਨ ਦੀ ਕਬਰ ਨੇੜੇ ਸਪੁਰਦ-ਏ-ਖ਼ਾਕ ਕੀਤਾ ਗਿਆ | ਉਨ੍ਹਾਂ ਦੇ ਜਨਾਜ਼ੇ 'ਚ ਸ਼ਾਮਿਲ ਹੋ ਕੇ ਦੇਸ਼ ਭਰ 'ਚੋਂ ਪੁੱਜੇ ਲੱਖਾਂ ਲੋਕਾਂ ਨੇ ਆਪਣੀ ਮਰਹੂਮ ਆਗੂ ਨੂੰ ਭਾਵੁਕ ਵਿਦਾਈ ਦਿੱਤੀ | ਅੰਤਿਮ ਰਸਮਾਂ 'ਚ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅਤੇ ਪਾਕਿਸਤਾਨ, ਨਿਪਾਲ ਅਤੇ ਹੋਰ ਗੁਆਂਢੀ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਵੀ ਸ਼ਾਮਿਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ | ਖਾਲਿਦਾ ਜ਼ੀਆ ਦੇ ਰਾਸ਼ਟਰੀ ਝੰਡੇ 'ਚ ਲਪੇਟੇ ਹੋਏ ਤਾਬੂਤ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਇਕ ਕਾਫ਼ਲੇ 'ਚ ਅੰਤਿਮ ਰਸਮਾਂ ਵਾਲੇ ਸਥਾਨ 'ਤੇ ਲਿਆਂਦਾ ਗਿਆ | ਲੱਖਾਂ ਲੋਕ ਆਪਣੀ ਮਰਹੂਮ ਨੇਤਾ ਦੀ ਆਖ਼ਰੀ ਝਲਕ ਪਾਉਣ ਲਈ ਸੰਸਦ ਕੰਪਲੈਕਸ ਦੇ ਬਾਹਰ ਇਕੱਠੇ ਹੋਏ ਸਨ | ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ, ਚੀਫ਼ ਜਸਟਿਸ ਜ਼ੁਬੇਰ ਰਹਿਮਾਨ ਚੌਧਰੀ, ਖਾਲਿਦਾ ਜ਼ੀਆ ਦਾ ਪੁੱਤਰ ਅਤੇ ਬੀ.ਐਨ.ਪੀ ਦਾ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ, ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਸੀਨੀਅਰ ਸਰਕਾਰੀ ਅਤੇ ਫ਼ੌਜੀ ਅਧਿਕਾਰੀ ਜਨਾਜ਼ੇ ਦੀ ਨਮਾਜ਼ 'ਚ ਸ਼ਾਮਿਲ ਹੋਏ | ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦਾ ਮੰਗਲਵਾਰ ਨੂੰ ਲੰਮੀ ਬਿਮਾਰੀ ਦੇ ਬਾਅਦ ਦਿਹਾਂਤ ਹੋ ਗਿਆ ਸੀ |

ਪਿਛਲੀ ਖ਼ਬਰ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ 'ਚ ਅਗਲੀ ਖ਼ਬਰ ਕੈਬਨਿਟ ਨੇ ਦਿੱਤੀ ਵੋਡਾਫੋਨ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।