05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦੁਰਗਾ ਮੰਦਰ ਨਡਾਲਾ ਵਿਖੇ ਸ੍ਰੀ ਦੁਰਗਾ ਸ਼ਤੂਤੀ ਪਾਠ ਕਰਵਾਏ

ਅਜੀਤ ਡੈਸਕ 25-12-2025
ਨਡਾਲਾ, 24 ਦਸੰਬਰ (ਰਘਬਿੰਦਰ ਸਿੰਘ)-ਇੱਥੇ ਨਡਾਲਾ ਵਿਖੇ ਸ੍ਰੀ ਦੁਰਗਾ ਮੰਦਿਰ ਪ੍ਰਬੰਧਕ ਕਮੇਟੀ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27ਵਾਂ ਵਾਰਸ਼ਿਕ ਸ੍ਰੀ ਦੁਰਗਾ ਸ਼ਤੂਤੀ ਪਾਠ ਸ੍ਰੀ ਦੁਰਗਾ ਮੰਦਰ ਨਡਾਲਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ | ਇਸ ਦੌਰਾਨ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤ ਮੰਦਰ ਵਿਚ ਅਸਥਾਈ ਤੌਰ 'ਤੇ ਸਥਾਪਿਤ ਕੀਤੀ ਗਈ, ਉਪਰੰਤ ਰਾਤ ਨੂੰ ਮਹਾਂਮਾਈ ਦਾ ਜਾਗਰਣ ਕੀਤਾ ਗਿਆ, ਜਿਸ ਵਿਚ ਭਜਨ ਗਾਇਕ ਨੀਲਮ ਦੱਤ ਨੀਲਮ ਨੇ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੇ ਅਖੀਰਲੇ ਦਿਨ ਸ੍ਰੀ ਦੁਰਗਾ ਸ਼ਤੂਤੀ ਪਾਠ ਕਰਵਾਏ ਗਏ ਅਤੇ ਕੰਜਕ ਪੂਜਣ ਕੀਤਾ ਗਿਆ | ਅੰਤ ਵਿਚ ਮਾਸਟਰ ਬਲਦੇਵ ਰਾਜ ਵਲੋਂ ਸੰਗਤ ਨੂੰ ਇਸ ਪੁਰਬ ਦੀ ਵਧਾਈ ਦਿੱਤੀ ਤੇ ਸਹਿਯੋਗ ਦੇਣ ਲਈ ਪ੍ਰਵਾਸੀ ਭਾਰਤੀ ਸੌਰਵ ਪ੍ਰਾਸ਼ਰ, ਲੱਕੀ ਭਾਰਦਵਾਜ ਯੂ.ਐਸ.ਏ., ਰੇਖਾ ਰਾਣੀ ਇਟਲੀ, ਗੌਰਵ ਪ੍ਰਾਸ਼ਰ ਆਸਟ੍ਰੇਲੀਆ, ਸੁਖਦੇਵ ਰਾਜ ਯੂ.ਕੇ., ਰਾਹੁਲ ਕੁਮਾਰ ਫਰਾਂਸ, ਸ਼ਾਹ ਜੀ ਯੂ.ਐਸ.ਏ. ਤੇ ਹੋਰਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਬਲਦੇਵ ਰਾਜ, ਸੂਬੇਦਾਰ ਜੋਗਿੰਦਰ ਪਾਲ, ਭਗਵਾਨ ਦਾਸ, ਗੁਰਧਿਆਨ, ਜਸਵੰਤ ਰਾਏ, ਸਤਪਾਲ ਸਿਆਲਕੋਟੀਆ, ਪੰਡਿਤ ਸਤਪਾਲ ਲਹੌਰੀਆਂ, ਜਗੀਰ ਸਿੰਘ ਸਟੂਡੀਓ ਵਾਲੇ, ਪੰਡਿਤ ਉਮੇਸ਼ ਸ਼ੁਕਲਾ, ਪੰਡਿਤ ਰਮੇਸ਼ ਕੁਮਾਰ, ਪੰਡਤ ਧਨੂ ਅਵਸਥੀ, ਜੀਵਨ ਕਾਂਤਾ, ਸੀਤਾ ਦੇਵੀ, ਰਮਾ ਰਾਣੀ, ਸੀਤਾ ਰਾਣੀ, ਕਿਰਨ ਸ਼ਰਮਾ, ਕਿ੍ਸ਼ਨਾ ਦੇਵੀ, ਰੂਪੀ ਅਰੋੜਾ, ਇੰਦਰਜੀਤ ਰਾਣੀ, ਹਰਜਿੰਦਰ ਪਾਲ, ਸਵ: ਕਿਸ਼ੋਰੀ ਲਾਲ ਪਾਰਟੀ ਢਿਲਵਾਂ, ਕਮਲ ਧੀਰ ਕਪੂਰਥਲਾ, ਕਿਸ਼ੋਰੀ ਲਾਲ ਢਿਲਵਾਂ, ਸ਼ਵੀ ਕੁਮਾਰ, ਰਵੀ ਕੁਮਾਰ, ਬਿੱਟੂ ਹਲਵਾਈ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 1, 2, 3 ਜਨਵਰੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।