05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 25-12-2025
ਝਬਾਲ, 24 ਦਸੰਬਰ (ਸਰਬਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ, ਮਾਤਾ ਗੁਜਰੀ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਕਵਿਤਾਵਾ, ਧਾਰਮਿਕ ਗੀਤਾਂ, ਕਵੀਸ਼ਰੀ, ਲੈਕਚਰ ਰਾਹੀਂ ਸਾਹਿਬਜ਼ਾਦਿਆਂ ਦੀ ਜੀਵਨੀ ਬਾਰੇ ਦੱਸਿਆ ਗਿਆ | ਸਕੂਲ ਦੇ ਡਾਇਰੈਕਟਰ ਪਰਮਜੀਤ ਸਿੰਘ ਸੋਹਲ ਨੇ ਗੁਰੂ ਸਾਹਿਬਾਨ, ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਇਤਿਹਾਸ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ | ਇਸ ਸਮੇਂ ਸਕੂਲ ਦੇ ਟੀਚਰਜ਼ ਵਲੋਂ ਪੜ੍ਹੀਆਂ ਵਿਰਾਗਮਈ ਕਵਿਤਾਵਾਂ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਇਨ੍ਹਾਂ ਦਿਨਾਂ ਵਿਚ ਗੁਰਬਾਣੀ ਪੜਨ ਲਈ ਪ੍ਰੇਰਤ ਕੀਤਾ | ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸੱਚਾ ਸੁੱਚਾ ਜੀਵਨ ਬਿ੍ਤਾਤ ਕਰਨ ਲਈ ਕਿਹਾ | ਇਸ ਸਮੇਂ ਸਕੂਲ ਪਿ੍ੰਸੀਪਲ ਵਰਿੰਦਰ ਕੌਰ, ਮੈਨੇਜਿੰਗ ਕਮੇਟੀ ਸਕੱਤਰ ਹਰਜਿੰਦਰਪਾਲ ਸਿੰਘ, ਮੈਨੇਜਰ ਸਿਮਰਤਪਾਲ ਸਿੰਘ, ਕਲਰਕ ਬਲਵਿੰਦਰ ਸਿੰਘ, ਵਿਜੈ ਕੁਮਾਰ ਅਤੇ ਹੋਰ ਸਟਾਫ ਮੈਂਬਰਜ ਹਾਜ਼ਰ ਸਨ |

ਪਿਛਲੀ ਖ਼ਬਰ ਨਵ-ਨਿਯੁਕਤ ਸਹਾਇਕ ਲਾਈਨਮੈਨ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ <br/> ਅਗਲੀ ਖ਼ਬਰ ਦੁਰਗਾ ਮੰਦਰ ਨਡਾਲਾ ਵਿਖੇ ਸ੍ਰੀ ਦੁਰਗਾ ਸ਼ਤੂਤੀ ਪਾਠ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।