ਫਗਵਾੜਾ, 9 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਕੋੜਿਆ ਵਿਖੇ ਧਾਰਮਿਕ ਕਮੇਟੀ ਫਗਵਾੜਾ ਦੇ ਕੋਆਰਡੀਨੇਟਰ ਡਾ. ਯੋਗੇਂਦਰ ਪਾਲ ਸ਼ਰਮਾ ਦੇ ਨਿਵਾਸ ਸਥਾਨ ਦੇ ਪੂਜਾ ਘਰ 'ਚ ਮੰਗਲਵਾਰ ਸ਼ਾਮ ਭਿਆਨਕ ਅੱਗ ਲੱਗ ਗਈ | ਅੱਗ ਨੇ ਕੀਮਤੀ ਸਾਮਾਨ ਨੂੰ ਤਬਾਹ ਕਰ ਦਿੱਤਾ, ਜਦਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ ਪੁੱਤਰ ਨੂਤਨ ਸ਼ਰਮਾ ਵੀ ਝੁਲਸ ਗਿਆ | ਡਾ. ਸ਼ਰਮਾ ਨੇ ਦੱਸਿਆ ਕਿ ਨੂਤਨ ਨੇ ਪੂਜਾ ਸਥਾਨ 'ਚ ਜੋਤ ਜਗਾ ਕੇ ਪਹਿਲੀ ਮੰਜ਼ਿਲ ਤੇ ਆਪਣੇ ਕਮਰੇ 'ਚ ਚਲਾ ਗਿਆ ਸੀ | ਕੁੱਝ ਸਮੇਂ ਬਾਅਦ ਧੂੰਏਾ ਦੀ ਬਦਬੂ ਆਉਣ ਲੱਗੀ ਤੇ ਜਦੋਂ ਹੇਠਾਂ ਆਇਆ ਤਾਂ ਪੂਜਾ ਘਰ ਅੱਗ ਦੀ ਲਪੇਟ 'ਚ ਸੀ | ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਉਹ ਫਿਸਲ ਗਿਆ ਤੇ ਉਸ ਦੇ ਫਰੈਕਚਰ ਹੋ ਗਿਆ | ਉਸ ਨੰੂ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ | ਅੱਗ ਨਾਲ ਲੱਗਦਾ ਲੌਬੀ ਹਿੱਸਾ ਵੀ ਸੜ ਗਿਆ, ਜਿਸ ਨਾਲ ਘਰ ਦੀਆਂ ਸਾਰੀਆਂ ਫ਼ਰਨੀਚਰ ਸੈੱਟਾਂ, ਸੀਲਿੰਗ ਫੈਨ ਤੇ ਹੋਰ ਸਮਾਨ ਵੀ ਸੜ ਗਿਆ |