26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੁੱਡਾ ਵਿਭਾਗ ਵਲੋਂ ਰੇਲ ਕੋਚ ਫ਼ੈਕਟਰੀ ਵਿਖੇ ਕੁੱਝ ਦਿਨ ਪਹਿਲਾਂ ਕੱਟੀ ਕਾਲੋਨੀ ਅਣਅਧਿਕਾਰਤ ਘੋਸ਼ਿਤ

ਅਜੀਤ ਡੈਸਕ 10-12-2025
ਹੁਸੈਨਪੁਰ, 9 ਦਸੰਬਰ (ਤਰਲੋਚਨ ਸਿੰਘ ਸੋਢੀ)-ਪੁੱਡਾ ਵਿਭਾਗ ਕਪੂਰਥਲਾ (ਜਲੰਧਰ) ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਵੱਖ-ਵੱਖ ਥਾਵਾਂ ਤੇ ਕੱਟੀਆਂ ਜਾ ਰਹੀਆਂ ਹਨ ਨਾਜਾਇਜ਼ ਕਾਲੋਨੀਆਂ ਪ੍ਰਤੀ ਸਖ਼ਤੀ ਵਰਤਦਿਆਂ ਹੋਇਆ ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ ਉੱਪਰ ਰੇਲ ਕੋਚ ਫ਼ੈਕਟਰੀ ਦੇ ਬਾਹਰ ਕਾਰਗਿਲ ਸ਼ਹੀਦ ਬਲਦੇਵ ਸਿੰਘ ਪੈਟਰੋਲ ਪੰਪ ਦੇ ਸਾਹਮਣੇ ਕੱਟੀ ਗਈ ਕਥਿਤ ਤੌਰ ਤੇ ਅਣਅਧਿਕਾਰਤ ਨਾਜਾਇਜ਼ ਕਾਲੋਨੀ ਤੇ ਸਖ਼ਤ ਕਾਰਵਾਈ ਕਰਦਿਆਂ ਉਕਤ ਕਾਲੋਨੀ ਵਿਚ ਪਲਾਟ ਵੇਚਣ ਅਤੇ ਖ਼ਰੀਦਣ ਤੇ ਪਾਬੰਦੀ ਲਾਉਂਦਿਆਂ ਹੋਇਆ ਚਿਤਾਵਨੀ ਬੋਰਡ ਲਗਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁੱਡਾ ਵਿਭਾਗ ਕਪੂਰਥਲਾ ਦੇ ਐਸ.ਡੀ.ਓ. ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਹੁਕਮਾਂ ਤਹਿਤ ਉਕਤ ਕੱਟੀ ਗਈ ਨਜਾਇਜ਼ ਕਲੋਨੀ ਵਿਚ ਪਲਾਟ ਖ਼ਰੀਦਣ ਤੇ ਵੇਚਣ ਤੇ ਪਾਬੰਦੀ ਲਗਾਉਂਦਿਆਂ ਜਿੱਥੇ ਇਨ੍ਹਾਂ ਪਲਾਟਾਂ ਦੀਆਂ ਰਜਿਸਟਰੀਆਂ ਰੋਕਣ ਲਈ ਸਬੰਧਿਤ ਵਿਭਾਗ ਨੂੰ ਲਿਖਤੀ ਦਿੱਤਾ ਗਿਆ ਹੈ, ਉੱਥੇ ਉਕਤ ਕਲੋਨੀ ਵਿਚ ਪਲਾਟ ਖ਼ਰੀਦਣ ਤੇ ਵੇਚਣ ਤੋਂ ਰੋਕਣ ਲਈ ਚੇਤਾਵਨੀ ਬੋਰਡ ਵੀ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਬੋਰਡ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਜਿੱਥੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉੱਥੇ ਇਸ ਕਲੋਨੀ ਵਿਚ ਪਲਾਟ ਖ਼ਰੀਦਣ ਦੇ ਵੇਚਣ ਤੇ ਸਖ਼ਤ ਮਨਾਹੀ ਹੈ | ਉਨ੍ਹਾਂ ਇਲਾਕੇ ਭਰਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕਲੋਨੀ ਵਿਚ ਪਲਾਟ ਖ਼ਰੀਦਣ ਤੋਂ ਪਹਿਲਾਂ ਪੁੱਡਾ ਵਿਭਾਗ ਕਪੂਰਥਲਾ ਨਾਲ ਸੰਪਰਕ ਕਰਕੇ ਫਿਰ ਹੀ ਪਲਾਟ ਖ਼ਰੀਦਿਆ ਜਾਵੇ | ਜ਼ਿਕਰਯੋਗ ਹੈ ਕਿ ਰੇਲ ਕੋਚ ਫ਼ੈਕਟਰੀ ਦੇ ਬਾਹਰ ਧੜਾਧੜ ਅਣਗਿਣਤ ਨਜਾਇਜ਼ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਅਤੇ ਕਈ ਹੋਰ ਬੀਤੇ ਕੁੱਝ ਸਮਾਂ ਪਹਿਲਾਂ ਹੀ ਕੱਟੀਆਂ ਗਈਆਂ ਹਨ | ਜਿਨ੍ਹਾਂ ਖ਼ਿਲਾਫ਼ ਵੀ ਪੁੱਡਾ ਵਿਭਾਗ ਵਲੋਂ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਮੁਹੱਲਾ ਕੋੜਿਆ ਵਿਖੇ ਘਰ 'ਚ ਭਿਆਨਕ ਅੱਗ ਲੱਗੀ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲੇ ਦੀ ਪ੍ਰਵੇਸ਼ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।