ਸੁਲਤਾਨਪੁਰ ਲੋਧੀ, 8 ਦਸੰਬਰ (ਪ.ਪ.)-ਬਲਾਕ ਸੰਮਤੀ ਜ਼ੋਨ ਫੱਤੋਵਾਲ ਤੋਂ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੁਖਪਾਲਵੀਰ ਸਿੰਘ ਸੋਨੂੰ ਝੰਡੂਵਾਲ ਨੂੰ ਜ਼ੋਨ 'ਚ ਪੈਂਦੇ ਵੱਖ-ਵੱਖ ਪਿੰਡਾਂ ਦੇ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਸੋਨੂੰ ਝੰਡੂਵਾਲ ਦੀ ਚੋਣ ਮੁਹਿੰਮ ਨੂੰ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਭਖਾਇਆ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਵੋਟਰਾਂ ਨਾਲ਼ ਸਿੱਧਾ ਸੰਪਰਕ ਕਰਦਿਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਗੱਲਬਾਤ ਕਰਦਿਆਂ ਸੁਖਪਾਲਵੀਰ ਸਿੰਘ ਸੋਨੂੰ ਝੰਡੂਵਾਲ ਨੇ ਕਿਹਾ ਕਿ ਉਹ ਆਪਣੇ ਜ਼ੋਨ ਦੇ ਵੋਟਰਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ ਅਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ੋਨ ਵਿਚ ਪੈਂਦੇ ਪਿੰਡਾਂ ਲੋਧੀਵਾਲ, ਨਬੀਪੁਰ, ਭਾਗੋ ਬੁੱਢਾ, ਮੰਡ ਅੱਲੂਵਾਲ, ਸਬਦੁੱਲਾਪੁਰ, ਫੱਤੂਵਾਲ, ਅੱਲੂਵਾਲ, ਬੂਸੋਵਾਲ ਆਦਿ ਵਿਚ ਉਨ੍ਹਾਂ ਦੀ ਟੀਮ ਵੱਲੋਂ ਲਗਾਤਾਰ ਦੌਰਾ ਕਰਦਿਆਂ ਉਨ੍ਹਾਂ ਨੂੰ ਚੋਣ ਨਿਸ਼ਾਨ ਬੈਟ ਬੱਲੇ ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਜ਼ੋਨ ਦੇ ਵੋਟਰਾਂ ਲਈ ਹਰ ਸਮੇਂ ਸੇਵਾ ਵਿਚ ਹਾਜ਼ਰ ਰਹਿਣਗੇ |