ਖਲਵਾੜਾ, 8 ਦਸੰਬਰ (ਮਨਦੀਪ ਸਿੰਘ ਸੰਧੂ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ 10 ਦਸੰਬਰ ਨੂੰ ਪਿੰਡ ਖਲਵਾੜਾ ਵਿਖੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ | ਇਸ ਮੌਕੇ ਉਹ ਖਲਵਾੜਾ ਤੋਂ ਇਲਾਵਾ ਪਿੰਡ ਭੁੱਲਾਰਾਈ, ਲੱਖਪੁਰ, ਖੁਰਮਪੁਰ ਅਤੇ ਰਾਵਲਪਿੰਡੀ ਸਮੇਤ ਹੋਰਨਾਂ ਪਿੰਡਾਂ 'ਚ ਵੀ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ | ਇਹ ਜਾਣਕਾਰੀ ਪਾਰਟੀ ਉਮੀਦਵਾਰਾਂ ਜਥੇਦਾਰ ਸਰੂਪ ਸਿੰਘ ਖਲਵਾੜਾ, ਬਲਵੀਰ ਚੰਦ, ਬਹਾਦਰ ਸਿੰਘ ਸੰਗਤਪੁਰ ਅਤੇ ਪਰਮਿੰਦਰ ਸਿੰਘ ਜੰਡੂ ਨੇ