07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਮਾਜਿਕ ਨਿਆਂ ਤੇ ਸਮਾਨਤਾ ਦੇ ਰਾਹ 'ਤੇ ਚੱਲਣਾ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ-ਰਾਣਾ ਗੁਰਜੀਤ ਸਿੰਘ

ਅਜੀਤ ਡੈਸਕ 07-12-2025
ਕਪੂਰਥਲਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਤੇ ਸਮਾਨਤਾ ਦੇ ਰਾਹ 'ਤੇ ਚੱਲਣਾ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਿਰਫ ਭਾਰਤੀ ਲੋਕਤੰਤਰ ਦੀ ਨੀਂਹ ਰੱਖਣ ਲਈ ਹੀ ਵਡਮੁੱਲਾ ਯੋਗਦਾਨ ਨਹੀਂ ਪਾਇਆ ਸਗੋਂ ਉਨ੍ਹਾਂ ਸਮਾਜ ਦੇ ਪਛੜੇ ਵਰਗਾਂ ਦੇ ਹੱਕ ਸਾਰੀ ਉਮਰ ਸੰਘਰਸ਼ ਕੀਤਾ | ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਮਤਭੇਦ, ਜਾਤਪਾਤ ਤੇ ਅਸਮਾਨਤਾ ਤੇ ਅਨਿਆਂ ਦਾ ਖ਼ਾਤਮਾ ਕਰਕੇ ਡਾ. ਅੰਬੇਡਕਰ ਵਲੋਂ ਦੱਸੇ ਗਏ ਰਾਹ 'ਤੇ ਚੱਲ ਕੇ ਇਕ ਨਵਾਂ ਪ੍ਰਗਤੀਸ਼ੀਲ ਤੇ ਇਕ ਸਮਾਜਿਕ ਸਦਭਾਵਨਾ ਵਾਲੇ ਭਾਰਤ ਦਾ ਨਿਰਮਾਣ ਕਰੀਏ |
ਪਿਛਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਜਾਅਲੀ ਨਮਕ ਨਾਮਵਰ ਕੰਪਨੀ ਦੇ ਨਾਂਅ 'ਤੇ ਵੇਚਣ ਦੇ ਮਾਮਲੇ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।