07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜਾਅਲੀ ਨਮਕ ਨਾਮਵਰ ਕੰਪਨੀ ਦੇ ਨਾਂਅ 'ਤੇ ਵੇਚਣ ਦੇ ਮਾਮਲੇ ਸੰਬੰਧੀ ਕੇਸ ਦਰਜ

ਅਜੀਤ ਡੈਸਕ 07-12-2025
ਕਪੂਰਥਲਾ, 6 ਦਸੰਬਰ (ਸਡਾਨਾ)-ਜਾਅਲੀ ਨਮਕ ਬਣਾ ਕੇ ਨਾਮਵਰ ਕੰਪਨੀ ਦੇ ਨਾਂਅ 'ਤੇ ਵੇਚਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਉਸਦੇ ਕਬਜ਼ੇ ਵਿਚੋਂ 41 ਬੋਰੇ ਜਾਅਲੀ ਟਾਟਾ ਨਮਕ ਦੇ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਦੀਪ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਟਾਟਾ ਨਮਕ ਕੰਪਨੀ ਵਿਚ ਕੰਮ ਕਰਦਾ ਹੈ ਤੇ ਉਸਨੂੰ ਸੂਚਨਾ ਮਿਲੀ ਕਿ ਔਜਲਾ ਰੋਡ 'ਤੇ ਇਕ ਦੁਕਾਨਦਾਰ ਉਨ੍ਹਾਂ ਦੀ ਕੰਪਨੀ ਦੇ ਨਾਂਅ 'ਤੇ ਕਥਿਤ ਤੌਰ 'ਤੇ ਜਾਅਲੀ ਨਮਕ ਬਣਾ ਕੇ ਵੇਚਦਾ ਹੈ, ਜਦੋਂ ਦੁਕਾਨ ਦੀ ਜਾਂਚ ਕੀਤੀ ਗਈ ਤਾਂ ਉੱਥੇ 41 ਬੋਰੇ ਜਾਅਲੀ ਟਾਟਾ ਨਮਕ ਦੇ ਬਰਾਮਦ ਹੋਏ | ਜਿਸ ਤਹਿਤ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਸੁਮਿਤ ਸਿੰਘ ਵਾਸੀ ਕਪੂਰਥਲਾ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਸੁਖਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਮਾਜਿਕ ਨਿਆਂ ਤੇ ਸਮਾਨਤਾ ਦੇ ਰਾਹ 'ਤੇ ਚੱਲਣਾ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ-ਰਾਣਾ ਗੁਰਜੀਤ ਸਿੰਘ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।