28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਭੁਲੱਥ-ਕਰਤਾਰਪੁਰ ਮੇਨ ਸੜਕ ਸੀਵਰੇਜ ਦੇ ਕੰਮ ਕਰਕੇ ਹੋਈ ਬੰਦ <br/>

ਅਜੀਤ ਡੈਸਕ 03-12-2025
ਭੁਲੱਥ, 2 ਦਸੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਮੇਨ ਸੜਕ ਕਰਤਾਰਪੁਰ-ਭੁਲੱਥ ਕੱਲ੍ਹ ਤੋਂ 2 ਮਹੀਨੇ ਲਈ ਬੰਦ ਹੋਣ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ, ਰਾਹਗੀਰ ਆਲੇ-ਦੁਆਲੇ ਦੀਆਂ ਸੰਪਰਕ ਸੜਕਾਂ ਤੋਂ ਭਟਕਦੇ ਹੋਏ ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਪਹੁੰਚੇ ਹਨ | ਸੜਕ ਬੰਦ ਹੋਣ ਦਾ ਕਾਰਨ ਇਹ ਹੈ ਕਿ ਸ਼ਹਿਰ ਕਰਤਾਰਪੁਰ ਦੀ ਹੱਦ ਦੇ ਅੰਦਰ ਸੀਵਰੇਜ ਦਾ ਕੰਮ ਹੋਣਾ ਹੈ ਜੋ ਭੁਲੱਥ ਸੜਕ ਤੋਂ ਜੀ.ਟੀ. ਰੋਡ ਤੱਕ ਪੈਣਾ ਹੈ | ਇਸ ਕਰਕੇ ਸੀਵਰੇਜ ਬੋਰਡ ਵਲੋਂ 31 ਜਨਵਰੀ 2026 ਤੱਕ ਸੜਕ ਬੰਦ ਰੱਖੇ ਜਾਣ ਦੀ ਸੂਚਨਾ ਦਿੱਤੀ, ਪ੍ਰੰਤੂ ਅਜਿਹੇ ਵਿਚ ਭੁਲੱਥ ਇਲਾਕਾ ਨਹੀਂ ਬਲਕਿ ਬਟਾਲਾ ਇਲਾਕੇ ਤੱਕ ਦੇ ਲੋਕਾਂ ਅੱਗੇ ਮੁਸ਼ਕਿਲਾਂ ਖੜ੍ਹ ਗਈਆਂ ਹਨ ਕਿਉਂਕਿ ਸੈਂਕੜੇ ਪਿੰਡਾਂ ਦੇ ਲੋਕ ਇਸ ਮੇਨ ਸੜਕ ਤੋਂ ਹੁੰਦੇ ਹੋਏ ਮੁੱਖ ਮਾਰਗ ਜਲੰਧਰ-ਅੰਮਿ੍ਤਸਰ ਤੇ ਸ਼ਹਿਰ ਕਪੂਰਥਲਾ ਨੂੰ ਜਾਂਦੇ ਸਨ | ਭਾਵੇਂ ਕਿ ਅਧਿਕਾਰੀਆਂ ਵਲੋਂ ਇਸ ਸੜਕ ਦਾ ਵਿਕਲਪ ਭੁਲੱਥ ਤੋਂ ਹਮੀਰਾ ਤੇ ਭੁਲੱਥ ਤੋਂ ਨਡਾਲਾ-ਸੁਭਾਨਪੁਰ ਰੋਡ ਬਾਰੇ ਦਿੱਤਾ ਪਰ ਉਹ ਲੋਕ ਇਹ ਸੜਕਾਂ ਨੂੰ ਸੁਰੱਖਿਅਤ ਨਹੀਂ ਮੰਨਦੇ | ਲੋਕਾਂ ਦਾ ਕਹਿਣਾ ਕਿ ਭੁਲੱਥ-ਨਡਾਲਾ-ਸੁਭਾਨਪੁਰ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ, ਉੱਥੇ ਆਏ ਦਿਨ ਹਾਦਸੇ ਵਾਪਰੇ ਹਨ ਤੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਤੇ ਜੋ ਭੁਲੱਥ-ਹਮੀਰਾ ਸੜਕ ਹੈ ਉੱਥੇ ਆਏ ਦਿਨ ਵਾਰਦਾਤਾਂ ਹੰੁਦੀਆਂ ਹਨ, ਜਿਸ ਕਰਕੇ ਲੋਕ ਹਮੀਰਾ ਰੋਡ ਵੀ ਸੁਰੱਖਿਅਤ ਨਹੀਂ ਮੰਨਦੇ | ਇਕ ਇਹ ਵੀ ਗੱਲ ਹੈ ਸਬ ਡਵੀਜ਼ਨ ਭੁਲੱਥ ਤੋਂ ਜਲੰਧਰ-ਅੰਮਿ੍ਤਸਰ ਮੁੱਖ ਮਾਰਗ ਨਾਲ ਜੋੜਣ ਵਾਲੀ ਇੱਕੋ ਇਕ ਸੁਰੱਖਿਅਤ ਤੇ ਪੱਕੀ-ਚੌੜੀ ਸੜਕ ਸੀ ਤਾਂ ਉਹ ਕੇਵਲ ਭੁਲੱਥ-ਕਰਤਾਰਪੁਰ ਹੈ | ਇਸ ਦੇ ਬੰਦ ਹੋਣ ਕਾਰਨ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਖੱਜਲ-ਖੁਆਰ ਹੋ ਰਹੇ ਹਨ | ਜਦ ਕਿ ਇਸ ਸੰਬੰਧੀ ਜਦੋਂ ਭੁਲੱਥ ਦੇ ਦੁਕਾਨਦਾਰ ਯੂਨੀਅਨ ਤੇ ਕਿਸਾਨ ਯੂਨੀਅਨ ਵਲੋਂ ਕਰਤਾਰਪੁਰ ਸੀਵਰੇਜ ਬੋਰਡ ਦੇ ਐੱਸ.ਡੀ.ਓ. ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖੀਆਂ ਸਨ, ਪਰ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਮੰਗਾਂ ਸਵੀਕਾਰਦੇ ਹੋਏ 2 ਮਹੀਨੇ ਲਈ ਸੜਕ ਬੰਦ ਕਰ ਦਿੱਤੀ ਹੈ | ਇਸ ਸੰਬੰਧੀ ਨਗਰ ਦੇ ਮੁਹਤਬਰ ਵਿਅਕਤੀ ਜਿਨ੍ਹਾਂ 'ਚ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ, ਡਾ. ਸੁਰਿੰਦਰ ਕੱਕੜ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਡਾ. ਮਾਨ ਸਿੰਘ, ਕਿਸਾਨ ਆਗੂ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਰਬਜੀਤ ਸਿੰਘ ਬਾਠ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਡਾ. ਮੱਖਣ ਸਿੰਘ ਭੁਲੱਥ ਅਤੇ ਗੁਰਮੀਤ ਸਿੰਘ ਥਾਪਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਤੇ ਦੁਕਾਨਦਾਰ ਯੂਨੀਅਨ ਵਲੋਂ ਇਸ ਸੰਬੰਧੀ ਧਰਨਾ ਵੀ ਕਰਤਾਰਪੁਰ ਭੁਲੱਥ ਸੜਕ 'ਤੇ ਲਗਾਇਆ ਗਿਆ ਸੀ ਕਿ ਸੜਕ ਬੰਦ ਨਾ ਕਰੋ ਤਾਂ ਜੋ ਸਾਡੇ ਲੜਕੇ ਲੜਕੀਆਂ ਜਲੰਧਰ ਜਾਂ ਹੋਰ ਸ਼ਹਿਰਾਂ 'ਚ ਪੜ੍ਹਨ ਜਾਂਦੇ ਹਨ ਜਾਂ ਹੋਰ ਵਪਾਰੀ ਦੁਕਾਨਦਾਰ ਜਾਂ ਹੋਰ ਕਾਰੋਬਾਰੀ ਰੋਜ਼ਾਨਾ ਇਸ ਸੜਕ ਤੋਂ ਲੰਘਦੇ ਹਨ ਤੇ ਬਹੁਤ ਜ਼ਿਆਦਾ ਵਾਹਨ ਇਸ ਸੜਕ ਤੋਂ ਰੋਜ਼ਾਨਾ ਲੰਘਦੇ ਹਨ | ਇਸ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ | ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਸੜਕ ਦੇ ਇੱਕ ਪਾਸੇ ਟ੍ਰੈਫਿਕ ਚਾਲੂ ਰੱਖੀ ਜਾਵੇ, ਪਰ ਸੜਕ ਜ਼ਬਰਦਸਤੀ ਪੁੱਟ ਕੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ | ਇਸ ਸੰਬੰਧੀ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਨੇ ਕਿਹਾ ਕਿ ਸਾਡੇ ਕੰਪਲੈਕਸ ਵਿਚ ਰੋਜ਼ਾਨਾ ਹੀ ਬਾਹਰੋਂ ਵਕੀਲ ਇਸ ਰਸਤੇ ਤੋਂ ਆਉਂਦੇ ਹਨ ਤੇ ਸ਼ਾਮ ਨੂੰ ਵਾਪਸ ਜਾਂਦੇ ਹਨ, ਇਹ ਰਸਤਾ ਬੰਦ ਹੋਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਜਾਵੇਗਾ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅਜੇ ਵੀ ਸੜਕ ਦਾ ਇੱਕ ਪਾਸਾ ਚਾਲੂ ਕੀਤਾ ਜਾਵੇ ਤਾਂ ਆਉਣ ਵਾਲੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਦੀ ਖੱਜਲ-ਖ਼ੁਆਰੀ ਬੰਦ ਹੋ ਸਕੇ |

ਪਿਛਲੀ ਖ਼ਬਰ ਬੰਗਾ ਰੋਡ 'ਤੇ ਲੱਗੀਆਂ ਸੜਕ ਕੰਢੇ ਰੇਹੜੀਆਂ ਤੋਂ ਲੋਕ ਪ੍ਰੇਸ਼ਾਨ, ਜਲਦ ਹੋਵੇਗੀ ਕਾਰਵਾਈ ਅਗਲੀ ਖ਼ਬਰ ਕਿਸਾਨ ਨਿਰਮਲ ਸਿੰਘ ਮੰਡ ਤੇ ਰਸ਼ਪਾਲ ਸਿੰਘ ਬੱਚਾਜੀਵੀ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।