ਨਡਾਲਾ, 2 ਦਸੰਬਰ (ਰਘਬਿੰਦਰ ਸਿੰਘ)-ਬੀਤੇ ਦਿਨੀਂ ਥਾਣਾ ਸੁਭਾਨਪੁਰ ਵਿਖੇ ਦਰਜ ਹੋਏ ਮੁਕੱਦਮੇ ਤਹਿਤ ਕਿਸਾਨ ਨਿਰਮਲ ਸਿੰਘ ਮੰਡ,ਸਰਬਜੀਤ ਸਿੰਘ ਸੋਨੂੰ ਬੱਲ ਸਣੇ ਸੱਤ ਲੋਕਾਂ ਤੇ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਤਹਿਤ ਕਿਸਾਨ ਨਿਰਮਲ ਸਿੰਘ ਮੰਡ ਤੇ ਸੋਨੰੂ ਬੱਲ ਨੂੰ ਸੁਭਾਨਪੁਰ ਪੁਲਿਸ ਵੱਲੋਂ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਿਸ ਦੇ ਰੋਜ਼ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਇਸ ਗਿ੍ਫ਼ਤਾਰੀ ਦਾ ਵਿਰੋਧ ਵੀ ਕੀਤਾ ਗਿਆ | ਇਸ ਦੌਰਾਨ ਅੱਜ ਮਾਨਯੋਗ ਅਦਾਲਤ ਨੇ ਕਿਸਾਨ ਨਿਰਮਲ ਸਿੰਘ ਮੰਡ,ਸਰਬਜੀਤ ਸਿੰਘ ਸੋਨੰੂ ਬੱਲ ਨੂੰ ਜ਼ਮਾਨਤ ਤੇ ਰਿਹਾਅ ਅਤੇ ਪਰਚੇ ਚ ਨਾਮਜ਼ਦ ਰਸ਼ਪਾਲ ਸਿੰਘ ਬੱਚਾਜੀਵੀ, ਜੋਬਨਪ੍ਰੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਚੱਕੋਕੀ, ਰਘਬੀਰ ਸਿੰਘ ਰਵੀ ,ਫੁੰਮਣ ਸਿੰਘ ਨੂੰ ਅਗਾੳਾੂ ਜ਼ਮਾਨਤ ਮਿਲ ਗਈ ਹੈ | ਮੌਕੇ 'ਤੇ ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਘੇਰਦਿਆਂ ਜਿੱਥੇ ਇਸ ਪਰਚੇ ਹੋਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਉੱਥੇ ਹੁਣ ਆਖਿਆ ਕਿ ਉਕਤ ਪਰਚੇ ਚ ਨਾਮਜ਼ਦ ਵਿਅਕਤੀਆਂ ਨੇ ਹੜ੍ਹਾਂ ਦੌਰਾਨ ਮੰਡ ਵਿਚ ਰਹਿ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕੀਤੀ ਤੇ ਪੰਜਾਬ ਦੀ ਆਪ ਸਰਕਾਰ ਨੇ ਪੁਲਿਸ ਦਾ ਦੁਰਉਪਯੋਗ ਕਰਕੇ ਇਨ੍ਹਾਂ ਤੇ ਝੂਠਾ ਪਰਚਾ ਦਰਜ ਕੀਤਾ ਹੈ ਉਨ੍ਹਾਂ ਆਖਿਆ ਕੇ ਸਰਕਾਰ ਵੱਲੋਂ ਸਮਾਜ ਸੇਵੀਆਂ ਤੇ ਪਰਚੇ ਕਰਨ ਤੇ ਜਿੰਨੀ ਨਿਖੇਧੀ ਕੀਤੀ ਜਾ ਸਕੇ ਉਨ੍ਹੀਂ ਥੋੜ੍ਹੀ ਹੈ |