28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀ 'ਚ ਲੱਗੀਆਂ ਰੌਣਕਾਂ

ਅਜੀਤ ਡੈਸਕ 03-12-2025
ਸੁਲਤਾਨਪੁਰ ਲੋਧੀ, 2 ਦਸੰਬਰ (ਨਰੇਸ਼ ਹੈਪੀ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਵਿਚ ਵੀ ਸਿਆਸਤ ਦਾ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ | ਚੋਣਾਂ ਵਿਚ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਅੱਜ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਦਫ਼ਤਰ ਵਿਖੇ ਵਿਧਾਇਕ ਰਾਣਾ ਦੇ ਸਮਰਥਕਾਂ ਦੀ ਇੱਕ ਭਰਵੀਂ ਮੀਟਿੰਗ ਹੋਈ | ਮੀਟਿੰਗ ਦੌਰਾਨ ਹਾਜ਼ਰ ਹਲਕਾ ਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੇ ਉਮੀਦਵਾਰਾਂ ਦੇ ਨਾਂਅ ਚੁਣਨ ਦਾ ਅਧਿਕਾਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਦੇ ਦਿੱਤਾ | ਚੋਣਾਂ ਸਬੰਧੀ ਰਣਨੀਤੀ ਤੈਅ ਕਰਦਿਆਂ ਵਿਧਾਇਕ ਰਾਣਾ ਨੇ ਕਿਹਾ ਕਿ ਭਾਵੇਂ ਪੰਚਾਇਤੀ ਚੋਣਾਂ ਵਾਂਗ ਸੱਤਾ ਧਿਰ ਨੇ ਘੱਟ ਸਮਾਂ ਦੇ ਕੇ ਇਹਨਾਂ ਚੋਣਾਂ ਲਈ ਵੀ ਸਿੱਧਾ ਫ਼ਾਇਦਾ ਉਠਾਉਣ ਲਈ ਪੈਂਤੜਾ ਖੇਡਿਆ ਹੈ ਪਰ ਅਸੀਂ ਹਲਕੇ ਦੇ ਲੋਕਾਂ ਦੇ ਹਿੱਤਾਂ ਵਾਸਤੇ ਪੂਰੀ ਤਾਕਤ ਨਾਲ ਮੈਦਾਨ ਵਿਚ ਉੱਤਰਾਂਗੇ | ਉਨ੍ਹਾਂ ਵਰਕਰਾਂ ਨੂੰ ਇੱਕਜੁੱਟ ਹੋ ਕੇ ਮਿਹਨਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਨਾਂ ਲਗਭਗ ਤੈਅ ਹੋ ਗਏ ਹਨ ਜੋ ਸਰਬਸੰਮਤੀ ਨਾਲ ਹੋਣਗੇ | ਇਸ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਚੋਣਾਂ ਵਾਂਗ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਵੀ ਰਾਣਾ ਪਰਿਵਾਰ ਦੀ ਇਤਿਹਾਸਿਕ ਜਿੱਤ ਹੋਵੇਗੀ | ਜੋ ਨਵਾਂ ਰਿਕਾਰਡ ਸਿਰਜੇਗੀ | ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਤਕੀਆ, ਹਰਚਰਨ ਸਿੰਘ ਬੱਗਾ ਚੇਅਰਮੈਨ, ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਬਲਜਿੰਦਰ ਸਿੰਘ ਖਿੰਡਾ, ਜਗਜੀਤ ਸਿੰਘ ਚੰਦੀ, ਜੋਗਾ ਸਿੰਘ ਨੰਬਰਦਾਰ ਕਾਲੇਵਾਲ, ਗਰਦੌਰ ਸਿੰਘ ਆਹਲੀ, ਬਲਵਿੰਦਰ ਸਿੰਘ ਖਿੰਡਾ, ਡਾਕਟਰ ਸਤਨਾਮ ਸਿੰਘ ਹਾਜੀਪੁਰ, ਗੁਰਬੀਰ ਸਿੰਘ ਢਿੱਲੋਂ, ਗੁਰਮੀਤ ਸਿੰਘ ਹੈਪੀ, ਚਰਨਜੀਤ ਗਿੱਲ, ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਸਤਿੰਦਰ ਸਿੰਘ ਚੀਮਾ, ਕੈਪਟਨ ਤਜਿੰਦਰ ਸਿੰਘ, ਗੁਰਵਿੰਦਰ ਸਿੰਘ ਮੀਰੇ, ਡਾ. ਜਸਬੀਰ ਸਿੰਘ ਤਰਫ਼ ਹਾਜੀ, ਗੁਰਮੀਤ ਸਿੰਘ ਸਰਪੰਚ ਬਾਊਪੁਰ, ਕਸ਼ਮੀਰ ਸਿੰਘ, ਹਰਬੀਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸ਼ਤਾਬਗੜ੍ਹ, ਕਰਨੈਲ ਸਿੰਘ ਮੰਡ, ਜਸਵਿੰਦਰ ਸਿੰਘ ਨੰਡਾ, ਤਰਸੇਮ ਸਿੰਘ ਲੋਧੀਵਾਲ, ਸੁਖਚੈਨ ਸਿੰਘ ਆਹਲੀ, ਸੁਖਦੀਪ ਸਿੰਘ ਕਬੀਰਪੁਰ, ਕੇਵਲ ਸਿੰਘ ਲੋਧੀਵਾਲ, ਬਲਬੀਰ ਲਾਲ ਸਾਬਕਾ ਸਰਪੰਚ ਭਾਗੋਬੁੱਢਾ, ਸੁਖਦੇਵ ਸਿੰਘ ਨੰਬਰਦਾਰ, ਸਵਰਨ ਸਿੰਘ ਰਾਮਪੁਰ ਜਗੀਰ ਆਦਿ ਵੱਡੀ
ਪਿਛਲੀ ਖ਼ਬਰ ਆੜ੍ਹਤੀ ਖਿੰਡਾ ਨੂੰ ਜ਼ੋਨ ਭਰੋਆਣਾ ਤੋਂ ਰਾਣਾ ਧੜੇ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਐਲਾਨਿਆ ਅਗਲੀ ਖ਼ਬਰ ਜ਼ੋਨ ਭਰੋਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਰਾਮੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਨਾਨਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।